06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਹਲਕਾ ਪੱਟੀ ਵਿਚ ਵਿਕਾਸ ਕੰਮ ਜਲਦ ਹੋਣਗੇ ਪੂਰੇ-ਚੇਅਰਮੈਨ ਚੀਮਾ <br/>

ਅਜੀਤ ਡੈਸਕ 13-04-2026

ਪੱਟੀ, 12 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਹਲਕਾ ਪੱਟੀ ਵਿਚ ਵਿਕਾਸੀ ਕਾਰਜ ਵੀ ਜਲਦ ਪੂਰੇ ਹੋਣਗੇ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਚੇਅਰਮੈਨ ਜਲ ਸਰੋਤ ਨਿਗਮ ਪੰਜਾਬ ਅਤੇ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਪਿੰਡ ਚੀਮਾ ਕਲਾ 'ਚ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਦਾ ਮੌਕੇ ਉੱਪਰ ਨਿਪਟਾਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਚੇਅਰਮੈਨ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ 2022 ਦੇ ਅਸੈਂਬਲੀ ਇਲੈਕਸ਼ਨਾਂ ਦੌਰਾਨ ਰਾਜ ਵਾਸੀਆਂ ਨਾਲ ਕੀਤੀਆਂ ਗਰੰਟੀਆਂ ਨੂੰ ਇਕ-ਇਕ ਕਰਕੇ ਪੂਰੀਆਂ ਕੀਤੀਆਂ ਹਨ | ਇਸ ਮੌਕੇ ਸਰਬਦੀਪ ਸਿੰਘ ਕੈਰੋ, ਜਗਰੂਪ ਸਿੰਘ ਕੈਰੋਂ, ਵਿਰਸਾ ਸਿੰਘ ਰੱਤਾ ਗੁੱਦਾ, ਸੁਖਦੇਵ ਸਿੰਘ ਕਿਰਤੋਵਾਲ, ਕੁਲਦੀਪ ਸਿੰਘ ਸਭਰਾ, ਪ੍ਰਵੀਨ ਕੁਮਾਰ ਪੱਟੀ, ਫੂਲਾ ਸਿੰਘ ਪੱਟੀ, ਦਵਿੰਦਰ ਸਿੰਘ ਸੈਦਪੁਰ, ਜਰਮਨ ਸਿੰਘ ਕੈਰੋਂ, ਲਵਪ੍ਰੀਤ ਕੈਰੋਂ, ਵਿਪਨ ਕੁਮਾਰ ਪੱਟੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਭੂਰਾ ਕੋਹਨਾ ਦੇ ਖ਼ੇਤਰ ਵਿਚੋਂ ਡਰੋਨ ਮਿਲਿਆ ਅਗਲੀ ਖ਼ਬਰ ਰੈਸ਼ੀਆਣਾ ਵਿਖੇ ਅਕਾਲੀ ਆਗੂਆਂ ਨਾਲ ਬ੍ਰਹਮਪੁਰਾ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।