06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰੈਸ਼ੀਆਣਾ ਵਿਖੇ ਅਕਾਲੀ ਆਗੂਆਂ ਨਾਲ ਬ੍ਰਹਮਪੁਰਾ ਵਲੋਂ ਮੀਟਿੰਗ <br/>

ਅਜੀਤ ਡੈਸਕ 13-04-2026

ਫਤਿਆਬਾਦ, 12 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਪਿੰਡ ਰੈਸ਼ੀਆਣਾ ਵਿਖੇ ਸਾਬਕਾ ਸਰਪੰਚ ਸੁਬੇਗ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂਆਂ ਨਾਲ ਇਕ ਮਹੱਤਵਪੂਰਨ ਮਿਲਣੀ ਕੀਤੀ ਗਈ | ਇਸ ਮੌਕੇ ਚੇਅ. ਗੁਰਸੇਵਕ ਸਿੰਘ ਸ਼ੇਖ, ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮਿਲਣੀ ਨੂੰ ਸੰਬੋਧਨ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕੋਈ ਵੀ ਅਜਿਹਾ ਕੰਮ ਨਹੀਂ ਹੋਇਆ, ਜਿਸ ਨਾਲ ਪੰਜਾਬ ਦੀ ਆਰਥਿਕ ਹਾਲਤ ਵਿਚ ਸੁਧਾਰ ਆਇਆ ਹੋਵੇ ਜਾਂ ਆਮ ਜਨਤਾ ਨੂੰ ਵੱਡਾ ਲਾਭ ਮਿਲਿਆ ਹੋਵੇ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦਾ ਕਰਜ਼ਾ ਲਿਆ, ਪਰ ਇਸ ਦਾ ਵੱਡਾ ਹਿੱਸਾ ਸਿਰਫ਼ ਇਸ਼ਤਿਹਾਰਬਾਜ਼ੀ 'ਤੇ ਹੀ ਖਰਚ ਕੀਤਾ ਗਿਆ | ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਾਜ਼ਰ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋ ਕੇ ਕੰਮ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ | ਇਸ ਮੌਕੇ ਪਰਸਨ ਸਿੰਘ ਸਾਬਕਾ ਸਰਪੰਚ, ਗੁਲਜ਼ਾਰ ਸਿੰਘ ਨੰਬਰਦਾਰ, ਦਲਵਿੰਦਰ ਸਿੰਘ, ਮੰਗਲ ਸਿੰਘ ਸੂਬੇਦਾਰ, ਬਲਕਾਰ ਸਿੰਘ ਸ਼ਾਹ, ਗੋਪੀ ਸ਼ਾਹ, ਗੁਰਜੀਤ ਸਿੰਘ ਭਲਵਾਨ, ਸ਼ਮਸ਼ੇਰ ਸਿੰਘ ਭਲਵਾਨ, ਜਸਪਾਲ ਸਿੰਘ ਸਾਬਕਾ ਸਰਪੰਚ ਪਿੰਡ ਲਾਲਪੁਰਾ, ਜਥੇਦਾਰ ਗੁਰਪ੍ਰੀਤ ਸਿੰਘ ਲਾਲਪੁਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਪੱਟੀ ਵਿਚ ਵਿਕਾਸ ਕੰਮ ਜਲਦ ਹੋਣਗੇ ਪੂਰੇ-ਚੇਅਰਮੈਨ ਚੀਮਾ <br/> ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰ ਕਾਰਪੋਰੇਸ਼ਨ ਮੰਡਲ ਪੱਟੀ ਯੂਨਿਟ ਦੀ ਮਹੀਨਾਵਾਰੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।