06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੈਨਸ਼ਨਰ ਐਸੋਸੀਏਸ਼ਨ ਪਾਵਰ ਕਾਰਪੋਰੇਸ਼ਨ ਮੰਡਲ ਪੱਟੀ ਯੂਨਿਟ ਦੀ ਮਹੀਨਾਵਾਰੀ ਮੀਟਿੰਗ <br/>

ਅਜੀਤ ਡੈਸਕ 13-04-2026
ਪੱਟੀ, 12 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)-ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੰਡਲ ਪੱਟੀ ਦੀ ਮਹੀਨਾਵਾਰੀ ਮੀਟਿੰਗ ਮੰਡਲ ਪ੍ਰਧਾਨ ਅਵਤਾਰ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਕੀਤੀ ਗਈ | ਮੀਟਿੰਗ ਨੂੰ ਸਰਕਲ ਆਗੂ ਰਤਨ ਸਿੰਘ ਡਾਲੇਕੇ, ਮੰਡਲ ਪੱਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਰੋਂ, ਸਰਕਲ ਵਿੱਤ ਸਕੱਤਰ ਹਰਭਜਨ ਸਿੰਘ ਪੱਟੀ, ਸੀਨੀਅਰ ਆਗੂ ਧਰਮ ਸਿੰਘ ਸਖੀਰਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਾਲ 2026 ਦੀ ਮੈਂਬਰਸ਼ਿਪ ਕੀਤੀ ਜਾ ਰਹੀ ਹੈ | ਮੀਟਿੰਗ ਵਿਚ ਜਿਥੇ ਮੈਂਬਰਸ਼ਿਪ ਭਰੀ ਗਈ, ਉੱਥੇ ਪੈਨਸ਼ਨਰਾਂ, ਫੈਮਲੀ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ ਵੀ ਆਨਲਾਈਨ ਕੀਤੇ ਗਏ | ਆਗੂਆਂ ਨੇ ਦੱਸਿਆ ਕਿ ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਪੰਜਾਬ ਵਲੋਂ ਪਾਵਰਕਾਮ ਦੀ ਮੈਨੇਜਮੈਂਟ ਪਾਸੋਂ ਡਿਜੀਟਲ ਲਾਈਫ਼ ਸਰਟੀਫਿਕੇਟ ਲਾਜਮੀ ਕਰਨ ਦੀ ਥਾਂ ਆਪਸ਼ਨ ਦੀ ਮੰਗ ਕੀਤੀ ਸੀ, ਜੋ ਹੁਣ ਮੈਨੇਜ਼ਮੈਂਟ ਦੇ ਫ਼ੈਸਲੇ ਅਨੁਸਾਰ ਪੈਨਸ਼ਨਰ, ਫੈਮਿਲੀ ਪੈਨਸ਼ਨ ਆਪਣੇ ਮੰਡਲ ਦਫ਼ਤਰਾਂ 'ਚ ਪਹੁੰਚ ਕੇ ਆਪਣਾ ਜੀਵਤ ਸਰਟੀਫਿਕੇਟ ਭਰ ਸਕਦੇ ਹਨ | ਆਗੂਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਣਬੁੱਝ ਕੇ ਪੈਨਸ਼ਨਰਾਂ ਦੀਆਂ ਮੰਗਾਂ ਲਮਕਾ 'ਚ ਪਾਈਆਂ ਹੋਈਆਂ ਹਨ | ਇਨ੍ਹਾਂ ਮੰਗਾਂ ਦੀ ਪ੍ਰਾਪਤੀ ਵਾਸਤੇ 18 ਅਪ੍ਰੈਲ 2026 ਨੂੰ ਬਿਜਲੀ ਮੰਤਰੀ ਦੀ ਲੁਧਿਆਣਾ ਰਿਹਾਇਸ਼ ਸਾਹਮਣੇ ਕੀਤੇ ਜਾਣ ਵਾਲੇ ਜਬਰਦਸਤ ਰੋਸ ਪ੍ਰਦਰਸ਼ਨ 'ਚ ਮੰਡਲ ਪੱਟੀ ਦੇ ਪੈਨਸ਼ਨਰ ਜ਼ੋਰ ਸ਼ੋਰ ਨਾਲ ਸ਼ਾਮਿਲ ਹੋਣਗੇ | ਇਸ ਮੌਕੇ ਮੁਖਤਿਆਰ ਸਿੰਘ ਲੌਹਕਾ, ਬਲਦੇਵ ਸਿੰਘ ਕੰਡਿਆਲਾ, ਇੰਜੀ: ਕਰਨੈਲ ਸਿੰਘ ਜੇ. ਈ., ਬਲਵਿੰਦਰ ਸਿੰਘ ਮੋਹਣਪੁਰਾ, ਚੰਨਣ ਸਿੰਘ ਕੰਡਿਆਲਾ, ਹਰਭਜਨ ਸਿੰਘ ਜੱਲੇਵਾਲ, ਤਰਸੇਮ ਸਿੰਘ ਐਸ. ਐਸ. ਏ. ਪੱਟੀ, ਦਿਲਬਾਗ ਸਿੰਘ ਸਰਹਾਲੀ, ਗਿਆਨ ਸਿੰਘ ਅਹਿਮਦਪੁਰ ਤੇ ਕਸ਼ਮੀਰ ਸਿੰਘ ਕੈਰੋਂ ਆਦਿ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਰੈਸ਼ੀਆਣਾ ਵਿਖੇ ਅਕਾਲੀ ਆਗੂਆਂ ਨਾਲ ਬ੍ਰਹਮਪੁਰਾ ਵਲੋਂ ਮੀਟਿੰਗ <br/> ਅਗਲੀ ਖ਼ਬਰ ਮੌਸਮ ਸਾਫ਼ ਹੋਣ ਕਾਰਨ ਕਣਕ ਦੀ ਕਟਾਈ-ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ, ਮੰਡੀ 'ਚ ਆਮਦ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।