05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਬੱਝਵੇਂ ਤੇ ਤਿੱਖੇ ਸੰਘਰਸ਼ ਦੀ ਲੋੜ - ਕਾ. ਦੇਵੀ ਕੁਮਾਰੀ <br/>

ਅਜੀਤ ਡੈਸਕ 13-04-2026
ਤਰਨ ਤਾਰਨ, 12 ਅਪ੍ਰੈਲ (ਹਰਿੰਦਰ ਸਿੰਘ)-ਸਦੀਆਂ ਤੋਂ ਆਪਣੇ ਹੱਕਾਂ ਤੋਂ ਵਾਂਝੇ ਰੱਖੇ ਗਏ ਮਜ਼ਦੂਰ ਵਰਗ ਨੂੰ ਕਥਿਤ ਵਿਕਾਸ ਵਾਲੇ ਦੌਰ ਵਿਚ ਵੀ ਚੁੱਲੇ ਤਪਦੇ ਰੱਖਣ ਲਈ ਮੁਸ਼ਕਿਲ ਆ ਰਹੀ ਹੈ | ਇਨ੍ਹਾਂ ਬੇਹੱਦ ਮਾੜੀਆਂ ਪ੍ਰਸਥਿਤੀਆਂ 'ਚੋਂ ਨਿਕਲਣ ਲਈ ਸੁੱਤੀਆਂ ਸਰਕਾਰਾਂ ਨੂੰ ਹੋਸ਼ ਵਿਚ ਲਿਆਉਣ ਲਈ ਬੱਝਵੇਂ ਤੇ ਤਿੱਖੇ ਸੰਘਰਸ਼ ਦੀ ਲੋੜ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਰਨਲ ਸਕੱਤਰ ਕਾ. ਦੇਵੀ ਕੁਮਰੀ ਸਰਹਾਲੀ ਕਲਾ ਨੇ ਇਥੇ ਗਾਂਧੀ ਪਾਰਕ ਵਿਚ ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ | ਉਨ੍ਹਾ ਕਿਹਾ ਕਿ ਆਪਣੇ ਹੱਕਾਂ ਲਈ ਲੜ ਰਹੀਆਂ ਵੱਖ-ਵੱਖ ਜਥੇਬੰਦੀਆਂ ਦੀ ਸਾਂਝ ਸਰਕਾਰਾਂ ਨੂੰ ਨੀਂਦ 'ਚੋਂ ਜਗਾਉਣ ਲਈ ਵਧੇਰੇ ਕਾਰਗਰ ਸਿੱਧ ਹੋ ਸਕਦੀ ਹੈ | ਉਨ੍ਹਾਂ ਨੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੰਘਰਸ਼ੀ ਤੇ ਸ਼ਾਨਾਮੱਤੇ ਇਤਹਾਸ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਕਾ. ਰੁਲਦੂ ਖਾਨ, ਕਾ. ਭਾਨ ਸਿੰਘ ਭੌਰਾ ਅਤੇ ਕਾ. ਸਵਰਨ ਸਿੰਘ ਨਾਗੋਕੇ ਵਰਗੇ ਨਿਸ਼ਠਾਵਾਨ ਆਗੂਆਂ ਨੂੰ ਸਤਿਕਾਰ ਨਾਲ ਯਾਦ ਕੀਤਾ | ਉਨ੍ਹਾਂ ਕਿਹਾ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਜਾਵੇਗਾ | ਮਈ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ, 15 ਮਈ ਨੂੰ ਕੇਂਦਰੀ ਜਥੇਬੰਦੀਆਂ ਦੇ ਸੱਦੇ 'ਤੇ ਮਨਰੇਗਾ ਕਨੂੰਨ ਬਹਾਲ ਕਰਾਉਣ ਦੀ ਮੰਗ ਕਰਦਿਆਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ, 25 ਮਈ ਨੂੰ ਉਕਤ ਅਤੇ ਮਜ਼ਦੂਰ ਵਰਗ ਦੀਆਂ ਹੋਰ ਭਖਦੀਆ ਮੰਗਾਂ ਨੂੰ ਲੈ ਕੇ ਰਾਮਗੜ੍ਹੀਆ ਬੁੰਗਾ ਤਰਨ ਤਾਰਨ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ | ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜੋਗਿੰਦਰ ਸਿੰਘ ਵਲਟੋਹਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਸਵਰਨ ਕੌਰ ਢੋਟੀਆਂ, ਕਾ. ਬੂਟਾ ਸਿੰਘ ਦਾਰਾਪੁਰ, ਕਾ. ਮੋਹਣ ਮਸ਼ੀਹ ਚੂਸਲੇਵੜ, ਸ਼ਿੰਦਰ ਸਿੰਘ ਸਰਹਾਲੀ ਕਲਾ, ਨੌਜਵਾਨ ਆਗੂ ਬੂਟਾ ਸਿੰਘ, ਵਿਜੇ ਚੋਹਲਾ ਸਾਹਿਬ, ਗੁਰਬਚਨ ਸਿੰਘ ਸੀਤੋ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾ. ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਕਾ. ਰਸ਼ਪਾਲ ਸਿੰਘ ਘੁਰਕਵਿੰਡ, ਕਾ. ਲਾਲ ਸਿੰਘ ਵਲਟੋਹਾ, ਕਾ. ਮੇਜਰ ਸਿੰਘ ਦਾਰਾਪੁਰ, ਕਾ. ਸਵਰਨ ਸਿੰਘ ਕਿਰਤੋਵਾਲ ਕਲਾਂ, ਕਾ. ਬਾਵਾ ਸਿੰਘ ਸੀਤੋ, ਕਾ. ਮੇਜਰ ਸਿੰਘ ਜੋਧ ਸਿੰਘ ਵਾਲਾ, ਕਾ. ਕੁਲਵੰਤ ਸਿੰਘ ਖਡੂਰ ਸਾਹਿਬ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਮਿੰਦਰ ਸਿੰਘ ਸੂਫੀ ਦੇ ਸੱਦੇ 'ਤੇ ਸੂਫੀਆਂ ਪਿੰਡ ਵਿਖੇ ਸਾਹਿਤਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਖਡੂਰ ਸਾਹਿਬ 'ਚ ਸੀਨੀਅਰ ਅਕਾਲੀ ਆਗੂਆਂ ਨੇ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋ ਕੇ ਚੱਲਣ ਦਾ ਲਿਆ ਫ਼ੈਸਲਾ ਜ਼ਿਲ੍ਹਾ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।