05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪ੍ਰਮਿੰਦਰ ਸਿੰਘ ਸੂਫੀ ਦੇ ਸੱਦੇ 'ਤੇ ਸੂਫੀਆਂ ਪਿੰਡ ਵਿਖੇ ਸਾਹਿਤਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 13-04-2026
ਗੱਗੋਮਾਹਲ, 12 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਰਾਬਤਾ ਮੁਕਾਲਮਾ ਕਾਵਿ ਮੰਚ ਅੰਮਿ੍ਤਸਰ ਵਲੋਂ ਅੱਜ ਪ੍ਰਮਿੰਦਰ ਸਿੰਘ ਸੂਫੀ ਦੇ ਸੱਦੇ 'ਤੇ ਸੂਫੀਆਂ ਪਿੰਡ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਰਾਬਤਾ ਮੁਕਾਲਮਾਂ ਦੀ ਟੀਮ ਦੇ ਪੁੱਜਣ 'ਤੇ ਛੋਟੀਆਂ ਬੱਚੀਆਂ ਨੇ ਫੁੱਲ੍ਹਾਂ ਦੀ ਵਰਖਾ ਨਾਲ ਸਵਾਗਤ ਕੀਤਾ | ਸੂਫੀ ਪਰਿਵਾਰ ਵਲੋਂ ਆਏ ਹੋਏ ਮਹਿਮਾਨਾਂ ਦਾ ਭਰਵਾਂ ਸਵਾਗਤ ਤੇ ਸੇਵਾ ਕਰਦਿਆਂ ਫੁੱਲ੍ਹਾਂ ਪੌਦਿਆਂ ਨਾਲ ਸੱਜੇ ਵਿਹੜੇ ਵਿਚ ਬਣੀ ਝੌਂਪੜੀ ਵਿਚ ਕਾਵਿ ਮਹਿਫਲ ਦਾ ਅਰੰਭ ਹੋਇਆ | ਅਰੰਭਤਾ ਵਿਚ ਗੁਰਸਹਿਜਪ੍ਰੀਤ ਨੇ ਆਪਣੀ ਕਵਿਤਾ ਪੇਸ਼ ਕੀਤੀ | ਉਪਰੰਤ ਰਾਬਤਾ ਮੁਕਾਲਮਾਂ ਕਾਵਿ ਮੰਚ ਦੇ ਸ਼ਾਇਰਾਂ ਪਰਮਿੰਦਰ ਸੂਫੀ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਸ਼ਾਇਰ ਮਲਵਿੰਦਰ, ਜਸਵੰਤ ਧਾਪ, ਸਤਿੰਦਰ ਓਠੀ, ਬਲਜਿੰਦਰ ਮਾਂਗਟ, ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਸਰੋਤਿਆਂ ਦੀ ਸਾਂਝ ਪਵਾਈ | ਭਰਪੂਰਤਾ ਨਾਲ ਚੱਲੇ ਇਸ ਕਾਵਿ ਸਮਾਗਮ ਦੇ ਅਖੀਰ ਵਿਚ ਸਵਾਦਲੇ ਖਾਣੇ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਸਮਾਪਤੀ ਤੇ ਪਰਮਿੰਦਰ ਸੂਫੀ ਦੀ ਪਤਨੀ ਸੁਖਵਿੰਦਰ ਕੌਰ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਡਰੱਗ ਰੋਕੂ ਕਮੇਟੀ ਮੈਂਬਰਾਂ ਦੀ ਬਲਾਕ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਬੱਝਵੇਂ ਤੇ ਤਿੱਖੇ ਸੰਘਰਸ਼ ਦੀ ਲੋੜ - ਕਾ. ਦੇਵੀ ਕੁਮਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।