08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਨੂੰਵਾਦੀ ਧਿਰਾਂ ਧਾਰਮਿਕ ਨਫ਼ਰਤਾਂ ਫੈਲਾਉਣ 'ਚ ਲੱਗੀਆਂ-ਖਾਲੜਾ ਮਿਸ਼ਨ <br/>

ਅਜੀਤ ਡੈਸਕ 19-04-2026
ਤਰਨ ਤਾਰਨ, 18 ਅਪ੍ਰੈਲ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਹਰਮਨਦੀਪ ਸਿੰਘ, ਸਤਿੰਦਰ ਸਿੰਘ ਪਲਾਸੌਰ, ਬੌਬੀ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੰਨੂਵਾਦੀ ਧਿਰਾਂ ਕਾਰਪੋਰਟੇ ਘਰਾਣਿਆਂ ਨਾਲ ਗਠਜੋੜ ਕਰਕੇ ਲੋਕਾਈ ਉੱਪਰ ਅਜਗਰ ਜ਼ਕੜ ਮਜ਼ਬੂਤ ਕਰਨ ਲਈ ਨਿੱਤ ਨਵੇਂ ਛੜਯੰਤਰ ਰਚਦੀਆਂ ਰਹਿੰਦੀਆਂ ਹਨ | ਹੁਣ ਔਰਤਾਂ ਨੂੰ ਰਾਖਵਾਂਕਰਨ ਤੇ ਹਲਕਾਬੰਦੀ ਦਾ ਜਿੰਨ ਬਾਹਰ ਕੱਢ ਲਿਆ ਹੈ | ਜਥੇਬੰਦੀ ਆਗੂਆਂ ਨੇ ਕਿਹਾ ਕਿ ਮੰਨੂਵਾਦੀ ਪਾਰਟੀਆਂ ਨੇ ਪੜ੍ਹਾਈ ਹੀ ਧਾਰਮਿਕ ਨਫਰਤਾਂ, ਕਿਸਾਨ ਗਰੀਬ ਨਾਲ ਨਫਰਤਾਂ ਅਤੇ ਝੂਠ, ਸ਼ਾਮ, ਦਾਮ, ਦੰਡ, ਭੇਦ ਦੀ ਕੀਤੀ ਹੈ | ਰਾਜਨੀਤੀ ਵਿਚ ਆਉਣ ਵਾਲੀਆਂ ਬੀਬੀਆਂ ਨੂੰ ਵੀ ਮੰਨੂਵਾਦੀਆਂ ਨੇ ਧਾਰਮਿਕ ਨਫਰਤਾਂ, ਝੂਠ, ਫਰੇਬ ਦਾ ਪਾਠ ਪੜ੍ਹਾਇਆ ਹੈ | ਉਨ੍ਹਾ ਕਿਹਾ ਔਰਤਾਂ ਉੱਪਰ ਮੰਨੂਵਾਦੀਆਂ ਦੇ ਜ਼ੁਲਮਾਂ ਦਾ ਲੰਬਾ ਇਤਿਹਾਸ ਹੈ | ਉਨ੍ਹਾਂ ਕਿਹਾ ਕਿ ਮੰਨੂਵਾਦ ਦੀ ਪੜ੍ਹਾਈ ਕਰਨ ਵਾਲੀਆਂ ਬੀਬੀਆਂ ਭਾਵੇਂ ਸਾਰੀਆਂ ਪਾਰਲੀਮੈਂਟ ਦੀਆਂ ਮੈਂਬਰ ਬਣ ਜਾਣ ਨਾ ਔਰਤਾਂ ਦਾ ਭਲਾ ਕਰ ਸਕਦੀਆਂ ਹਨ, ਨਾ ਲੋਕਾਈ ਦਾ ਭਲਾ ਕਰ ਸਕਦੀਆਂ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਨਾਲ ਥੋੜੀ ਬਹੁਤ ਵਫਾ ਕਮਾਉਣੀ ਚਾਹੀਦੀ ਹੈ | ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਕੇ ਪੰਜਾਬ ਅੰਦਰ ਧਾਰਾ 370 ਲਾਗੂ ਕਰਾਉਣ ਲਈ ਮਤਾ ਪਾਸ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਸ੍ਰੀਨਿਵਾਸੁਲੂ, ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਨਾਲ ਅਫਸੋਸ ਕਰਨ ਪਹੁੰਚੇ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐੱਸ.ਐੱਸ.ਪੀ. ਤਰਨ ਤਾਰਨ ਵਲੋਂ ਵੀਲੈਜ਼ ਡੀਫੈਂਸ ਕਮੇਟੀ ਮੈਂਬਰਾਂ ਨਾਲ ਸੰਪਰਕ ਮੀਟਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।