ਖੇਮਕਰਨ, 29 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਖੇਤਰ ਚ ਪਕਿਸਤਾਨ ਤਰਫੋ ਆ ਕੇ ਡਿੱਗੇ ਪਏ ਇਕ ਡਰੋਨ ਸਮੇਤ ਅੱਧਾ ਕਿੱਲੋ ਹੈਰੋਇਨ ਬ੍ਰਾਮਦ ਹੋਈ ਹੈ | ਇਸ ਘਟਨਾ ਸੰਬੰਧੀ ਪੁਲਿਸ ਸ਼ਟੇਸ਼ਨ ਖੇਮਕਰਨ ਦੇ ਐਸ.ਐਚ.ਓ. ਇੰਸ. ਕੰਵਲਜੀਤ ਰਾਏ ਨੇ ਦੱਸਿਆ ਕਿ ਪੁਲਿਸ ਪਾਰਟੀ ਪਿੰਡ ਮਾਛੀਕੇ ਤੋਂ ਪਿੰਡ ਮਹਿਦੀਪੁਰ ਵਾਲੀ ਸੜਕ 'ਤੇ ਏ.ਐਸ.ਆਈ. ਦਿਲਬਾਗ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਮਹਿਦੀਪੁਰ ਨਜ਼ਦੀਕ ਸੀਮਾ ਚੌਂਕੀ ਹਰਦੀਪ ਦੇ ਖੇਤਰ 'ਚ ਇਕ ਕਿਸਾਨ ਜੋਗਾ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਮਹਿਦੀਪੁਰ ਦੀ ਸਰਹੱਦ ਨਜ਼ਦੀਕ ਕਣਕ ਦੀ ਕਟਾਈ ਵਾਲ਼ੀ ਜ਼ਮੀਨ 'ਚ ਕੋਈ ਸ਼ੱਕੀ ਸਾਮਾਨ ਡਿੱਗਾ ਪਿਆ ਹੈ, ਜਿਸ 'ਤੇ ਤੁਰੰਤ ਪੁਲਿਸ ਪਾਰਟੀ ਨੇ ਬੀ.ਐਸ.ਐਫ. ਦੀ 148 ਬਟਾਲੀਅਨ ਦੇ ਪੋਸਟ ਕਮਾਡੈਂਟ ਏ.ਸੀ. ਰਮਾਂਕਾਤ ਸੇਠੀ ਸਮੇਤ ਜਵਾਨਾਂ ਸਮੇਤ ਮੌਕੇ 'ਤੇ ਜਾ ਕੇ ਸਾਰੇ ਇਲਾਕੇ 'ਚ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਇਕ ਛੋਟਾ ਚੀਨੀ ਡਰੋਨ ਟੁੱਟੀ ਹੋਈ ਹਾਲਤ 'ਚ ਮਿਲਿਆ, ਜਿਸ ਦੀ ਜਾਂਚ ਕਰਨ 'ਤੇ ਡਰੋਨ ਨਾਲ ਬੰਨੇ ਹੋਏ ਪੈਕਟ 'ਚੋਂ ਕਰੀਬ 502 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਕੀਮਤ 2.5 ਕਰੋੜ ਬਣਦੀ ਹੈ | ਇਸ ਸੰਬੰਧੀ ਥਾਣਾ ਖੇਮਕਰਨ 'ਚ ਕੇਸ ਦਰਜ ਕਰਕੇ ਪੁਲਿਸ ਜਾਂਚ 'ਚ ਜੁੱਟ ਗਈ ਹੈ |
ਸਰਹੱਦੀ ਪਿੰਡ ਮਹਿੰਦੀਪੁਰ ਨਜ਼ਦੀਕ ਤੋਂ ਪਾਕਿਸਤਾਨੀ ਡਰੋਨ ਸਮੇਤ ਅੱਧਾ ਕਿੱਲੋ ਹੈਰੋਇਨ ਮਿਲੀ <br/>
ਅਜੀਤ ਡੈਸਕ
30-04-2026