ਤਰਨ ਤਾਰਨ, 29 ਅਪ੍ਰੈਲ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਦੁਕਾਨ ਚੋਂ ਸਮਾਨ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸੁਖਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਅਰੋੜਾ ਕਮਿਊਕੇਸ਼ਨ ਜੰਡਿਆਲਾ ਚੌਂਕ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੈਂ ਅਰੋੜਾ ਕਮਿਊਕੇਸ਼ਨ ਜੰਡਿਆਲਾ ਚੌਂਕ ਤਰਨ ਤਾਰਨ ਦੁਕਾਨ ਕਰਦਾ ਹਾਂ ਅਤੇ ਰੋਜਾਨਾਂ ਦੀ ਤਰ੍ਹਾਂ 27 ਅਪ੍ਰੈਲ ਨੂੰ ਆਪਣੀ ਦੁਕਾਨ ਬੰਦ ਕਰਕੇ ਗਿਆ ਅਤੇ ਜਦੋਂ ਅਗਲੀ ਸਵੇਰ ਦੁਕਾਨ 'ਤੇ ਆਇਆ ਤਾਂ ਵੇਖਿਆ ਕਿ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਕਾਊਟਰ ਖੁੱਲਾ ਸੀ | ਜਦ ਕੈਮਰੇ ਚੈਕ ਕੀਤੇ ਤਾਂ 3 ਨੌਜਵਾਨਾ ਨੇ ਮੂੰਹ ਬੰਨੇ ਹੋਏ ਸੀ ਤੇ ਹੁਣ ਤੱਕ ਭਾਲ ਕਰਨ 'ਤੇ ਪਤਾ ਚੱਲਿਆ ਹੈ ਕਿ ਇਹ ਚੋਰੀ ਦੋਸ਼ੀਆਂ ਦਾ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਟੌਲ, ਰਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਕੱਕਾ ਕੰਡਿਆਲਾ, ਜਗਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੱਕਾ ਕੰਡਿਆਲਾ ਵਲੋਂ ਕੀਤੀ ਗਈ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਗੁਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |