14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪੰਜਾਬ ਨੰਬਰਦਾਰ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਾਅਦਾ ਵਫਾ ਕਰਨ ਦੀ ਮੰਗ ਕੀਤੀ <br/>

ਅਜੀਤ ਡੈਸਕ 30-04-2026
ਖਡੂਰ ਸਾਹਿਬ, 29 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਹਰਭਜਨ ਸਿੰਘ ਬੋਦੇਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਮੂਹ ਨੰਬਰਦਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਪਿਛਲੇ ਚਾਰ ਸਾਲਾਂ ਤੋਂ ਕੀਤਾ ਵਾਅਦਾ ਪੂਰਾ ਕੀਤਾ ਜਾਵੇ | ਇਸ ਮੌਕੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ ਨੇ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਨਿੱਤ ਦਾਅਵੇ ਕਰ ਰਹੀ ਹੈ ਕਿ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਪਰ ਦੂਜੇ ਪਾਸੇ ਨੰਬਰਦਾਰ ਤੱਥਾਂ ਦੇ ਅਧਾਰ ਉਪਰ ਭਗਵੰਤ ਮਾਨ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੇਰਾਂ ਨੁਕਾਤੀ ਚੋਣ ਏਜੰਡੇ ਵਿਚ ਨੰਬਰਦਾਰਾਂ ਨੂੰ ਦਿੱਤੀਆਂ ਦੋ ਗਰੰਟੀਆਂ ਪਹਿਲੀ ਮਾਣਭੱਤਾ ਵਧਾਉਣ ਅਤੇ ਦੂਜੀ ਨੰਬਰਦਾਰੀ ਜੱਦੀ ਪੁਸ਼ਤੀ ਕਰਨੀ ਸੀ, ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਚਾਰ ਸਾਲ ਬੀਤ ਜਾਣ ਉਪਰੰਤ ਵੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਵਾਅਦੇ ਨੂੰ ਵਫਾ ਨਹੀ ਕੀਤਾ ਗਿਆ, ਜੋ ਬਹੁਤ ਹੀ ਨਿੰਦਣਯੋਗ ਹੈ | ਇਸ ਮੌਕੇ ਨੰਬਰਦਾਰਾਂ ਨੇ ਮੰਗ ਕੀਤੀ ਕਿ ਆਪਣੇ ਵਾਅਦੇ ਨੂੰ ਪੂਰਾ ਕਰਕੇ ਭਗਵੰਤ ਮਾਨ ਵਾਹ ਵਾਹੀ ਖੱਟਣ | ਇਸ ਮੌਕੇ ਕਰਮ ਸਿੰਘ ਖਡੂਰ ਸਾਹਿਬ, ਗੁਰਮੁਖ ਸਿੰਘ ਤੱਖਤੂਚੱਕ ਤਹਿਸੀਲ ਪ੍ਰਧਾਨ ਖਡੂਰ ਸਾਹਿਬ, ਗੁਰਦੇਵ ਸਿੰਘ ਖੋਜਕੀਪੁਰ, ਰਸ਼ਪਾਲ ਸਿੰਘ ਜਵੰਦਪੁਰ, ਸਰਬਜੀਤ ਸਿੰਘ ਦੀਨੇਵਾਲ, ਹਜ਼ਾਰਾ ਸਿੰਘ ਦੀਨੇਵਾਲ, ਜਸਵੰਤ ਸਿੰਘ ਖੋਜਕੀਪੁਰ, ਰਣਜੀਤ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁੱਜਰਪੁਰਾ, ਸੁਖਦੇਵ ਸਿੰਘ ਮੁੰਡਾ ਪਿੰਡ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਕੁਇੱਜ਼ ਮੁਕ... ਅਗਲੀ ਖ਼ਬਰ ਸਰਾਏ ਅਮਾਨਤ ਖਾਂ ਦੇ ਸੇਵਾ ਕੇਂਦਰ ਦੀ ਬਿਜਲੀ ਬੰਦ ਰਹਿਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖੁਆਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।