14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀ ਮਿਹਨਤ ਨੂੰ ਪਿਆ ਬੂਰ, ਕਿਸਾਨਾਂ ਨੇ ਦਿੱਤੀ ਮੂੰਗੀ ਤੇ ਮਾਂਹ ਨੂੰ ਤਰਜੀਹ-ਡਾ. ਤੇਜਬੀਰ ਸਿੰਘ ਭੰਗੂ

ਅਜੀਤ ਡੈਸਕ 30-04-2026
ਖਡੂਰ ਸਾਹਿਬ, 29 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਵਿਚ ਲਗਾਤਾਰ ਘਟਦੇ ਜ਼ਮੀਨਦੋਜ਼ ਪਾਣੀ ਦੇ ਪੱਧਰ ਅਤੇ ਵਧ ਰਹੇ ਖ਼ਰਚਿਆਂ ਕਾਰਨ ਕਿਸਾਨਾਂ ਲਈ ਮੂੰਗੀ ਅਤੇ ਮਾਂਹ ਦੀ ਖੇਤੀ ਇਕ ਲਾਭਕਾਰੀ ਵਿਕਲਪ ਬਣਦੀ ਜਾ ਰਹੀ ਹੈ | ਖੇਤੀਬਾੜੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਦੋਵੇਂ ਦਾਲੀ ਫ਼ਸਲਾਂ ਨਾ ਸਿਰਫ ਘੱਟ ਪਾਣੀ ਨਾਲ ਤਿਆਰ ਹੋ ਜਾਂਦੀਆਂ ਹਨ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀਆਂ ਹਨ | ਜ਼ਿਲ•ਾ ਪ੍ਰਸ਼ਾਸਨ ਤਰਨ ਤਾਰਨ ਅਤੇ ਖੇਤੀਬਾੜੀ ਵਿਭਾਗ ਦੇ ਰਲਵੇਂ ਉਪਰਾਲਿਆਂ ਸਦਕਾ ਕਿਸਾਨਾਂ ਨੇ ਮੂੰਗੀ ਅਤੇ ਮਾਂਹ ਦੀ ਫ਼ਸਲ ਨੂੰ ਤਰਜੀਹ ਦਿੱਤੀ ਹੈ | ਡਿਪਟੀ ਕਮਿਸ਼ਨਰ ਤਰਨ ਤਰਨ ਰਾਹੁਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਯਾਦਵਿੰਦਰ ਸਿੰਘ ਵਲੋਂ ਪਿੰਡ ਖਵਾਸਪੁਰ ਦੇ ਕਿਸਾਨ ਭੁਪਿੰਦਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ | ਭੁਪਿੰਦਰ ਸਿੰਘ ਬਹੁਤ ਹੀ ਅਗਾਂਹਵਧੂ ਕਿਸਾਨ ਹੈ ਅਤੇ ਉਸ ਨੇ ਸੱਤ ਏਕੜ ਵਿਚ ਮੂੰਗੀ ਅਤੇ ਸੱਤ ਏਕੜ ਵਿੱਚ ਮਾਂਹ ਦੀ ਫ਼ਸਲ ਦੀ ਬਿਜਾਈ ਕੀਤੀ ਹੈ | ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਖਡੂਰ ਸਾਹਿਬ ਦੇ ਕਿਸਾਨਾਂ ਨੇ ਮੂੰਗੀ ਅਤੇ ਮਾਂਹ ਦੀ ਫ਼ਸਲ ਨੂੰ ਕਾਫੀ ਤਰਜੀਹ ਦਿੱਤੀ ਹੈ, ਜੋ ਕਿ ਬਹੁਤ ਵਧੀਆ ਗੱਲ ਹੈ | ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੂੰਗੀ ਦੀ ਫ਼ਸਲ ਖਾਸ ਤੌਰ 'ਤੇ 60-70 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ, ਜਿਸ ਨਾਲ ਕਿਸਾਨ ਇਕ ਸਾਲ ਵਿਚ ਵੱਧ ਫ਼ਸਲਾਂ ਲੈ ਸਕਦੇ ਹਨ | ਇਸਦੀ ਬੀਜਾਈ ਮਾਰਚ-ਅਪ੍ਰੈਲ (ਜਾਇਦ) ਜਾਂ ਜੂਨ-ਜੁਲਾਈ (ਖਰੀਫ਼) ਵਿਚ ਕੀਤੀ ਜਾਂਦੀ ਹੈ | ਬੀਜ ਦੀ ਮਾਤਰਾ ਲਗਪਗ 8-10 ਕਿਲੋ ਪ੍ਰਤੀ ਏਕੜ ਰੱਖੀ ਜਾਂਦੀ ਹੈ ਅਤੇ ਕਤਾਰ ਤੋਂ ਕਤਾਰ ਦੂਰੀ 30 ਸੈਂਟੀਮੀਟਰ ਰੱਖਣੀ ਚਾਹੀਦੀ ਹੈ | ਇਹ ਫ਼ਸਲ ਘੱਟ ਸਿੰਚਾਈ ਨਾਲ ਵੀ ਵਧੀਆ ਪੈਦਾਵਾਰ ਦਿੰਦੀ ਹੈ ਅਤੇ 4-6 ਕੁਇੰਟਲ ਪ੍ਰਤੀ ਏਕੜ ਤੱਕ ਉਪਜ ਦੇ ਸਕਦੀ ਹੈ | ਉਨ•ਾਂ ਦੱਸਿਆ ਕਿ ਇਸੇ ਤਰ•ਾਂ ਮਾਂਹ (ਉੜਦ) ਦੀ ਫ਼ਸਲ ਵੀ ਕਿਸਾਨਾਂ ਲਈ ਇਕ ਵਧੀਆ ਵਿਕਲਪ ਹੈ | ਇਸ ਮੌਕੇ ਉਨ•ਾਂ ਨਾਲ ਭੁਪਿੰਦਰ ਸਿੰਘ, ਕਮਲਜੀਤ ਸਿੰਘ, ਜੈਇੰਦਰ ਕੌਰ, ਫਤਿਹਜੰਗ ਸਿੰਘ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਰਿਆਨ ਪਰਾਗ ਵਿਵਾਦਾਂ ਦੇ ਘੇਰੇ 'ਚ ਅਗਲੀ ਖ਼ਬਰ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਕੁਇੱਜ਼ ਮੁਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।