14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਰਿਆਨ ਪਰਾਗ ਵਿਵਾਦਾਂ ਦੇ ਘੇਰੇ 'ਚ

ਅਜੀਤ ਡੈਸਕ 30-04-2026

ਚੰਡੀਗੜ•, 29 ਅਪੈ੍ਰਲ (ਏਜੰਸੀ)-ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਮੰਗਲਵਾਰ ਨੂੰ ਪੰਜਾਬ ਕਿੰਗਜ਼ ਖ਼ਿਲਾਫ਼ ਮੁੱਲਾਂਪੁਰ 'ਚ ਖੇਡੇ ਗਏ ਆਈ.ਪੀ.ਐਲ. ਦੇ ਮੈਚ ਦੌਰਾਨ ਡ੍ਰੈਸਿੰਗ ਰੂਮ ਵਿਚ 'ਵੈਪਿੰਗ' (ਈ-ਸਿਗਰਟ ਦੀ ਵਰਤੋਂ ਕਰਨਾ) ਕਰਦਿਆਂ ਟੀ.ਵੀ. ਕੈਮਰੇ 'ਚ ਕੈਦ ਹੋਣ ਕਾਰਨ ਵਿਵਾਦਾਂ 'ਚ ਘਿਰ ਗਏ ਹਨ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 2019 'ਚ ਈ-ਸਿਗਰਟ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ 'ਚ ਇਸ ਦਾ ਉਤਪਾਦਨ, ਵਿਕਰੀ ਅਤੇ ਵੰਡ ਵੀ ਸ਼ਾਮਿਲ ਹੈ | ਇਸ ਸੰਬੰਧ 'ਚ ਕਾਨੂੰਨ ਅਨੁਸਾਰ ਪਹਿਲੀ ਵਾਰ ਅਪਰਾਧ ਕਰਨ 'ਤੇ ਦੋਸ਼ੀ ਨੂੰ ਇਕ ਸਾਲ ਤੱਕ ਦੀ ਕੈਦ ਹੋ ਸਕਦੀ ਹੈ ਜਾਂ ਉਸ 'ਤੇ ਇਕ ਲੱਖ ਰੁਪਏ ਜੁਰਮਾਨਾ ਲਗਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਦਿਗਜ ਗੋਲਫਰ ਵਿਜੇ ਕੁਮਾਰ ਦਾ ਦਿਹਾਂਤ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀ ਮਿਹਨਤ ਨੂੰ ਪਿਆ ਬੂਰ, ਕਿਸਾਨਾਂ ਨੇ ਦਿੱਤੀ ਮੂੰਗੀ ਤੇ ਮਾਂਹ ਨੂੰ ਤਰਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।