ਆਈ.ਸੀ.ਐੱਸ.ਈ.ਦੇ ਬਾਰ੍ਹਵੀਂ ਅਤੇ ਦਸਵੀਂ ਕਲਾਸ ਦੇ ਨਤੀਜਿਆਂ 'ਚ ਮਾਈ ਭਾਗੋ ਇੰਟਰਨੈਸ਼ਨਲ ਸਕੂਲ ਉਸਮਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/>
ਅਜੀਤ ਡੈਸਕ
01-05-2026
ਕਮਿਸਟਰੀ ਵਿਚੋਂ 98 ਫੀਸਦੀ ਅਤੇ ਬਾਇਓਲਜੀ ਵਿਚੋਂ 98 ਫੀਸਦੀ ਅੰਕ ਪ੍ਰਾਪਤ ਕੀਤੇ | ਇਸਦੇ ਨਾਲ ਹੀ ਬਾਰ੍ਹਵੀਂ ਕਲਾਸ ਦੇ ਸਾਇੰਸ ਗਰੁੱਪ ਵਿਚੋਂ ਗੁਰਲੀਨ ਕੌਰ ਨੇ 93.5 ਫੀਸਦੀ, ਪ੍ਰਭਜੋਤ ਕੌਰ 92.5 ਫੀਸਦੀ, ਤਜਿੰਦਰ ਕੌਰ 91.25 ਫੀਸਦੀ ਅਤੇ ਕਮਰਸ ਗਰੁੱਪ ਵਿਚੋੋਂ ਦਿਲਪ੍ਰੀਤ ਸਿੰਘ ਨੇੇ 92 ਫੀਸਦੀ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ | ਸਰੀਰਕ ਸਿੱਖਿਆ ਵਿਚੋਂ ਅਰਮਾਨਦੀਪ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਨੇ 100 ਫੀਸਦੀ ਅੰਕ ਹਾਸਲ ਕੀਤੇ | ਉਨ੍ਹਾਂ ਦੱਸਿਆ ਕਿ ਦਸਵੀਂ ਕਲਾਸ ਵਿਚੋਂ ਮਹਿਕਪ੍ਰੀਤ ਕੌਰ ਪੁੱਤਰੀ ਪਲਵਿੰਦਰ ਸਿੰਘ ਪਿੰਡ ਮਾਣੋਚਾਹਲ ਨੇ 96 ਫੀਸਦੀ ਅਤੇ ਭਰਤਵੀਰ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਚੰਬਲ ਨੇ 95.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਤੋਂ ਇਲਾਵਾ ਜਸਲੀਨ ਕੌਰ ਨੇੇ 92.6 ਫੀਸਦੀ, ਅਭੀਜੋਤ ਸਿੰਘ ਨੇ 92.6 ਫੀਸਦੀ, ਅੰਸ਼ਮਨ ਕੌਰ 91.6 ਫੀਸਦੀ, ਗੁਰਲੀਨ ਕੌਰ 91.6 ਫੀਸਦੀ, ਸੰਦੀਪ ਕੌਰ 91.4 ਫੀਸਦੀ, ਬਲਰੀਤ ਕੌਰ ਨੇਨ 90.8 ਫੀਸਦੀ, ਤਰਨਦੀਪ ਕੌਰ 90.4 ਫੀਸਦੀ ਅਤੇ ਮਨਜੋਤ ਕੌਰ ਨੇ 90.2 ਫੀਸਦੀ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ 21 ਵਿਦਿਆਰਥੀਆਂ ਨੇ ਪੰਜਾਬੀ ਵਿਚੋਂ 100 ਫੀਸਦੀ ਅੰਕ ਅਤੇ ਇਕ ਵਿਦਿਆਰਥੀ ਨੇ ਬਾਇਓਲਜੀ ਵਿਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇੇ ਸਾਰੇ ਵਿਦਿਆਰਥੀਆਂ ਨੇ ਬਿਨਾਂ ਕਿਸੇ ਟਿਊਸ਼ਨ ਤੋਂ ਸਿਰਫ ਸਕੂਲ ਵਲੋਂ ਲਗਾਈਆਂ ਜਾਂਦੀਆਂ ਰੈਗੂਲਰ ਕਲਾਸਾਂ ਲਗਾ ਕੇ ਹੀ ਇੰਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ | ਵਿਦਿਆਰਥੀਆਂ ਦੇ ਮਾਪਿਆਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਨੂੰ ਬੜਾ ਮਾਣ ਹੈ ਕਿ ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਕਿਸੇ ਵੀ ਟਿਊਸ਼ਨ ਦੀ ਲੋੜ ਨਹੀਂ ਪਈ | ਇਸ ਸਕੂਲ ਦੀ ਨਿਰੋਲ ਪੜਾਈ ਸਦਕਾ ਬੱਚਿਆਂ ਨੇ ਚੰਗੇ ਅੰਕ ਲੈ ਕੇ ਮਾਪਿਆਂ, ਅਧਿਆਪਕਾਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਮਾਪਿਆਂ ਨੇ ਤਹਿ ਦਿਲੋਂ ਅਧਿਆਪਕਾਂ ਅਤੇ ਮੈਨੇਜਮੈਂਟ ਦਾ ਧੰਨਵਾਦ ਕੀਤਾ | ਚੇਅਰਮੈਨ ਆਰ.ਪੀ. ਸਿੰਘ ਨੇ ਕਿਹਾ ਕਿ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਅਗਲੀਆਂ ਕਲਾਸਾਂ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਵਾਈ ਜਾਵੇਗੀ |