ਅਮਰਕੋਟ, 30 ਅਪ੍ਰੈਲ (ਭੱਟੀ)-ਸ੍ਰੋਮਣੀ ਅਕਾਲੀ ਦਲ ਵਲੋਂ ਸਮੁੱਚੇ ਪੰਜਾਬ ਅੰਦਰ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਕਰਕੇ ਭਗਵੰਤ ਮਾਨ ਸਰਕਾਰ ਵਿਰੁੱਧ ਧਰਨੇ ਦਿੱਤੇ ਗਏ, ਉਥੇ ਹਲਕਾ ਖੇਮਕਰਨ ਦਾ ਰੋਸ ਧਰਨਾ ਪ੍ਰੋ. ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ ਦੀ ਅਗਵਾਈ ਹੇਠ 220 ਕੇ.ਵੀ. ਬਿਜਲੀ ਘਰ ਅਲਗੋਂ ਵਿਖੇ ਦਿੱਤਾ ਗਿਆ | ਇਸ ਮੌਕੇ ਬੋਲਦਿਆਂ ਪ੍ਰੋ. ਵਲਟੋਹਾ ਤੇ ਯੂਥ ਆਗੂ ਗੌਰਵਦੀਪ ਸਿੰਘ ਵਲਟੋਹਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਅਮਰਜੀਤ ਸਿੰਘ ਪਹੂਵਿੰਡ ਨੇ ਕਿਹਾ ਕਿ ਲੱਗ ਰਹੇ ਲੰਮੇ ਲੰਮੇ ਬਿਜਲੀ ਕੱਟਾਂ ਕਾਰਨ ਪੈਦਾ ਹੋ ਰਹੇ ਅੱਤ ਗਰਮੀ ਦੇ ਹਾਲਾਤਾਂ ਤੋਂ ਇਹੀ ਨਜ਼ਰ ਆਉਂਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਿਜਲੀ ਸਪਲਾਈ ਅਤੇ ਕੱਟਾਂ ਨੂੰ ਲੈ ਕੇ ਪੰਜਾਬੀਆਂ ਨੂੰ ਵੱਡੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਦੀ ਖਪਤ, ਬਿਜਲੀ ਦੀ ਮੰਗ ਤੋਂ ਬਹੁਤ ਜਿਆਦਾ ਵੱਧ ਚੁੱਕੀ ਹੈ | ਪ੍ਰੋ. ਵਲਟੋਹਾ ਨੇ ਕਿਹਾ ਕਿ 2007 ਤੋਂ 2017 ਤੱਕ ਸਾਰੇ ਹਲਕੇ ਦੇ ਬਿਜਲੀ ਘਰ ਵੱਡੇ ਕਰਨ ਦੇ ਨਾਲ ਨਾਲ ਅਲਗੋਂ 220 ਕੇ ਵੀ, ਲਾਖਣਾ, ਕੋਟਲੀ ਵਸਾਵਾ ਸਿੰਘ, ਕਲਸੀਆਂ ਕਲਾਂ ਬਿਜਲੀ ਘਰ ਨਵਾੇ ਬਣਾਏ ਗਏ ਹੁਣ ਝਾੜੂ ਦੀ ਸਰਕਾਰ 'ਚ ਮਹਿਦੀਪੁਰ, ਦਾਸੂਵਾਲ ਨਵੇਂ ਆੇ ਬਿਜਲੀ ਵਾਪਸ ਚਲੇ ਗਏ ਕਿਉਂਕਿ ਵਿਧਾਇਕ ਧੁੰਨ ਨੂੰ ਕੋਈ ਕਿਸੇ ਦੀ ਫਿਕਰ ਹੈ ਨਹੀਂ | ਇਸ ਮੌਕੇ ਸੰਦੀਪ ਸਿੰਘ ਸੁੱਗਾ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਖੇਮਕਰਨ,ਬੱਬੂ ਬੈਂਕਾ, ਸਰਬਜੀਤ ਸਿੰਘ ਚੀਮਾ ਸਾਬਕਾ ਮੈਂਬਰ ਬਲਾਕ ਸੰਮਤੀ, ਡਾ.ਰਾਜ ਭੁੱਲਰ ਜੋਨ ਇੰਚਾਰਜ,ਸੱਜਣ ਸਿੰਘ ਨਾਰਲੀ,ਸਾਬਕਾ ਸਰਪੰਚ ਹਰਮੰਦਰ ਸਿੰਘ ਕਲਸ ਜੋਨ ਇੰਚਾਰਜ, ਸਾਬਕਾ ਸਰਪੰਚ ਅਜਮੇਰ ਸਿੰਘ ਕਾਲਾ ਜੰਡ, ਸਾਬਕਾ ਸਰਪੰਚ ਸੁਰਜੀਤ ਸਿੰਘ ਵਰਨਾਲਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਅਮੀਰਕੇ, ਬਲਦੇਵ ਸਿੰਘ ਗਰਚਾ ਜੋਨ ਇੰਚਾਰਜ, ਧਰਮਿੰਦਰ ਸਿੰਘ ਹੈਪੀ ਮਾਣਕੇ ਜੋਨ ਇੰਚਾਰਜ, ਮਨਜੀਤ ਸਿੰਘ ਚਾਣਚੱਕ ਜੋਨ ਇੰਚਾਰਜ, ਕਸ਼ਮੀਰ ਸਿੰਘ ਘਰਿਆਲਾ ਜੋਨ ਇੰਚਾਰਜ, ਸਾਬਕਾ ਸਰਪੰਚ ਬੱਬੀ ਬੂੜ ਚੰਦ ਜੋਨ ਇੰਚਾਰਜ, ਸਰਬਜੀਤ ਸਿੰਘ ਟਿੰਕੂ ਸਾਬਕਾ ਕੌਂਸਲਰ ਬਾਜਵਾ ਖੇਮਕਰਨ ,ਗੁਰਜੰਟ ਸਿੰਘ ਵਲਟੋਹਾ, ਸਤਨਾਮ ਸਿੰਘ ਮਲਕਾ, ਮਹਿਲ ਸਿੰਘ ਰਾਮੂਵਾਲ ਜੋਨ ਇੰਚਾਰਜ, ਡਾ. ਖਾਨ ਵਲਟੋਹਾ, ਸਿਮਰਨਜੀਤ ਸਿੰਘ ਮਨਾਵਾਂ, ਗੁਰਮੱੁਖ ਸਿੰਘ ਕਲਸੀਆਂ, ਨਛੱਤਰ ਸਿੰਘ ਅਮੀਰਕੇ, ਸੁਰਜੀਤ ਸਿੰਘ ਬਿੱਟੂ, ਸੁੱਖ ਆਸਲ, ਜਰਨੈਲ ਸਿੰਘ ਬਹਾਦਰ ਨਗਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ |