ਖਡੂਰ ਸਾਹਿਬ, 30 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਵਿਚ ਰੋਜ਼ਾਨਾ ਲੱਗ ਰਹੇ ਲੰਮੇ ਲੰਮੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਜਨਤਾ ਨੂੰ ਰਾਹਤ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਸੂਬਾ ਪੱਧਰੀ ਧਰਨੇ ਦੇਣ ਦੀ ਲੜੀ ਤਹਿਤ ਬਿਜਲੀ ਘਰ ਖਡੂਰ ਸਾਹਿਬ ਅੱਗੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਖਹਿਰਾ ਅਤੇ ਉਨ੍ਹਾਂ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਖਹਿਰਾ ਦੀ ਅਗਵਾਈ ਹੇਠ ਹਲਕੇ ਦੇ ਹਜ਼ਾਰਾਂ ਵਰਕਰਾਂ ਨੇ ਰੋਸ ਧਰਨਾ ਦਿੱਤਾ | ਇਸ ਮੌਕੇ ਵਰਕਰਾਂ ਨੇ ਗਰਮੀ ਦੀ ਕੜਕਦੀ ਧੁੱਪ ਦੀ ਪ੍ਰਵਾਹ ਕੀਤੇ ਬਗੈਰ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਇਹ ਸਾਬਤ ਕਰ ਦਿੱਤਾ ਕਿ ਹਲਕੇ ਦੇ ਵਰਕਰ ਸਰਪੰਚ ਅਵਤਾਰ ਸਿੰਘ ਬਿੱਲਾ ਖਹਿਰਾ ਅਤੇ ਬੀਬਾ ਰਮਨਦੀਪ ਕੌਰ ਖਹਿਰਾ ਨਾਲ ਚਟਾਨ ਵਾਂਗ ਖੜ੍ਹੇ ਹਨ | ਇਸ ਮੌਕੇ ਸਰਪੰਚ ਬਿੱਲਾ ਨੇ ਵੱਡੇ ਇਕੱਠ ਵਿਚ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਵਰਕਰਾਂ ਦੇ ਹੱਥ ਖੜ੍ਹੇ ਕਰਵਾਕੇ ਦੱਸਿਆ ਕਿ ਅੱਜ ਦਾ ਇਕੱਠ ਨਿਰੋਲ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਦਾ ਇਕੱਠ ਹੈ | ਉਨ੍ਹਾਂ ਕਿਹਾ ਕਿ ਜੋ ਵਰਕਰਾਂ ਨੂੰ ਗੁੰਮਰਾਹ ਕਰਨ ਲਈ ਪ੍ਰਚਾਰ ਕਰਦੇ ਹਨ ਕਿ ਬਿੱਲੇ ਦੇ ਇਕੱਠ ਵਿਚ ਦੂਜੇ ਹਲਕੇ ਦੇ ਲੋਕ ਹੁੰਦੇ ਹਨ | ਉਨ੍ਹਾਂ ਲੋਕਾਂ ਨੂੰ ਅੱਜ ਹਲਕੇ ਦੇ ਵਰਕਰਾਂ ਨੇ ਕਰਾਰਾ ਜਵਾਬ ਦਿੱਤਾ ਹੈ | ਇਸ ਮੌਕੇ ਬੀਬਾ ਰਮਨਦੀਪ ਕੌਰ ਖਹਿਰਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਵਾਸੀਆਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਨਾਕਾਮ ਸਾਬਤ ਹੋਈ ਹੈ | ਜਦੋਂਕਿ ਦਾਅਵੇ ਵੱਡੇ-ਵੱਡੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਉਨ੍ਹਾਂ ਕਿਹਾ ਕਿ ਘੰਟਿਆਂਬੱਧੀ ਲਗਦੇ ਬਿਜਲੀ ਕੱਟਾਂ ਕਾਰਨ ਉਦਯੋਗਾਂ, ਦੁਕਾਨਦਾਰਾਂ, ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਬਣ ਰਿਹਾ ਹੈ | ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਦੇ ਧਰਨਿਆਂ ਸਬੰਧੀ ਲੋਕ ਹਿਤ ਵਿਚ ਲਏ ਫੈਸਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅੱਜ ਦੇ ਧਰਨੇ ਪਾਵਰਕਾਮ ਅਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਕਾਫੀ ਹੱਦ ਤੱਕ ਕਾਮਯਾਬ ਹੋਣਗੇ ਅਤੇ ਪੰਜਾਬ ਵਾਸੀਆਂ ਨੂੰ ਰਾਹਤ ਮਿਲੇਗੀ | ਇਸ ਮੌਕੇ ਕੁਲਦੀਪ ਸਿੰਘ ਔਲਖ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕੁਲਦੀਪ ਸਿੰਘ ਲਹੌਰੀਆ ਸਾਬਕਾ ਸਰਪੰਚ ਗੋਇੰਦਵਾਲ ਸਾਹਿਬ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ ਫਤਿਆਬਾਦ, ਬਲਦੇਵ ਸਿੰਘ ਸਰਪੰਚ ਕੱਲਾ, ਸਿਕੰਦਰ ਸਿੰਘ ਵਰਾਣਾ, ਤੇਜਿੰਦਰ ਸਿੰਘ ਪਿ੍ੰਸ ਭਰੋਵਾਲ ਸੰਮਤੀ ਮੈਂਬਰ, ਮਨਜੀਤ ਸਿੰਘ ਨੰਬਰਦਾਰ ਦੁਲਚੀਪੁਰ, ਪ੍ਰੇਮ ਸਿੰਘ ਗੋਇੰਦਵਾਲ ਸਾਹਿਬ ਸਾਬਕਾ ਜ਼ਿਲ੍ਹਾ ਪ੍ਰੀਸ਼ਦ, ਅਮਰਜੀਤ ਸਿੰਘ ਸਰਪੰਚ ਖੇਲਾ, ਪਿਸ਼ੌਰਾ ਸਿੰਘ ਸਰਪੰਚ ਗੁਜਰਪੁਰਾ, ਜਸਵੰਤ ਸਿੰਘ ਬਲਾਕ ਸੰਮਤੀ ਮੈਂਬਰ ਛਾਪੜੀ ਸਾਹਿਬ, ਪ੍ਰਤਾਪ ਸਿੰਘ ਜਾਮਾਰਾਏ, ਲਾਲੀ ਛਾਪੜੀ, ਜੋਗਾ ਸਿੰਘ ਖੇਲਾ, ਦਵਿੰਦਰ ਸਿੰਘ ਸੋਨਾ ਸਰਪੰਚ ਮਾਣਕਦੇਕੇ, ਸੁਖਵੰਤ ਸਿੰਘ ਮਾਣਕਦੇਕੇ, ਸਕੱਤਰ ਸਿੰਘ ਭੱਲਾ ਮਾਣਕਦੇਕੇ, ਸੁਲੱਖਣ ਸਿੰਘ ਸਰਪੰਚ ਭੈਲ, ਚੰਦ ਸਿੰਘ ਸਾਬਕਾ ਸਰਪੰਚ ਭੈਲ, ਹਰਿੰਦਰ ਸਿੰਘ ਭੋਈਾਆ, ਮਨਜਿੰਦਰ ਸਿੰਘ ਲੱਡੂ ਸਰਪੰਚ ਭੋਈਆਂ, ਗੁਰਦੇਵ ਸਿੰਘ ਬਾਠ ਭੈਲ, ਚਰਨਜੀਤ ਸਿੰਘ ਭੈਲ, ਸੂਬੇਦਾਰ ਮੋਹਨ ਸਿੰਘ ਭੈਲ, ਦਿਲਬਾਗ ਸਿੰਘ ਸ਼ਾਹ ਮਾਣਕਦੇਕੇ, ਅਮਰਜੀਤ ਸਿੰਘ ਪੱਪੂ ਮਾਣਕਦੇਕੇ, ਕਸ਼ਮੀਰ ਸਿੰਘ ਪੰਚ ਫਤਿਆਬਾਦ, ਭੁਪਿੰਦਰ ਸਿੰਘ ਭਿੰਦਾ ਸਰਪੰਚ ਫਤਿਆਬਾਦ, ਮਾ.ਬਲਦੇਵ ਸਿੰਘ ਸਰਪੰਚ ਸ਼ੇਖਚੱਕ, ਜਗਦੀਪ ਸਿੰਘ ਮਿੰਟੂ ਖਾਨ, ਰਣਜੀਤ ਸਿੰਘ ਗੋਇੰਦਵਾਲ ਸਾਹਿਬ, ਸੁਖਵਿੰਦਰ ਸਿੰਘ ਛਾਪੜੀ ਸਾਹਿਬ, ਸੁਬੇਗ ਸਿੰਘ ਸਾਬਕਾ ਸਰਪੰਚ ਰੈਸ਼ੀਆਣਾ, ਸ਼ਮਸ਼ੇਰ ਸਿੰਘ ਰੈਸ਼ੀਆਣਾ, ਨੰਬਰਦਾਰ ਗੁਲਜ਼ਾਰ ਸਿੰਘ ਫੌਜੀ, ਗੁਰਜੀਤ ਸਿੰਘ ਰੈਸ਼ੀਆਣਾ, ਰਾਜਾ ਸਰਪੰਚ ਭੈਲ, ਜੁਗਰਾਜ ਸਿੰਘ ਸਰਪੰਚ ਚੰਬਾ, ਮਨਜੀਤ ਸਿੰਘ ਰਾਮਪੁਰੀਆ ਖਡੂਰ ਸਾਹਿਬ, ਅਮਨਦੀਪ ਸਿੰਘ ਰਾਹਲ ਚਾਹਲ, ਨਿਸ਼ਾਨ ਸਿੰਘ ਲੁਹਾਰ, ਚਮਕੌਰ ਸਿੰਘ ਸਰਪੰਚ ਸੰਗਤਪੁਰਾ, ਦਿਲਬਾਗ ਸਿੰਘ, ਜਸਵੰਤ ਸਿੰਘ ਸਰਪੰਚ ਦਿਲਾਵਲਪੁਰ, ਬੇਅੰਤ ਸਿੰਘ ਪੰਪ ਵਾਲੇ, ਸੰਤੋਖ ਸਿੰਘ ਨੰਬਰਦਾਰ, ਜਸਬੀਰ ਸਿੰਘ ਪ੍ਰਧਾਨ, ਬਲਦੇਵ ਸਿੰਘ ਸੈਲਰ ਵਾਲੇ ਆਦਿ ਵਰਕਰਾਂ ਨੇ ਧਰਨੇ ਵਿਚ ਸ਼ਮੂਲੀਅਤ ਕੀਤੀ |
ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਕੱਟਾਂ ਖ਼ਿਲਾਫ਼ ਧਰਨੇ ਪ੍ਰਦਰਸ਼ਨ-ਬੀਬਾ ਰਮਨਦੀਪ ਕੌਰ ਦੀ ਅਗਵਾਈ ਹੇਠ ਖਡੂਰ ਸਾਹਿਬ ਬਿਜਲੀ ਘਰ ਅੱਗੇ ਧਰਨਾ
ਅਜੀਤ ਡੈਸਕ
01-05-2026