ਫਤਿਆਬਾਦ, 30 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਮੁੰਡਾ ਪਿੰਡ ਵਿਖੇ ਦਾਰਾ ਸਿੰਘ, ਚੰਚਲ ਸਿੰਘ ਤੇ ਹਰਦੀਪ ਸਿੰਘ ਦੀ ਅਗਵਾਈ ਵਿਚ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਅਤੇ ਐੱਸ.ਐੱਚ.ਓ. ਗੋਇੰਦਵਾਲ ਸਾਹਿਬ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਮਹੂਰੀ ਕਿਸਾਨ ਸਭਾ ਮਨਜੀਤ ਸਿੰਘ ਬੱਗੂ ਸੁਲੱਖਣ ਸਿੰਘ ਤੁੜ ਨੇ ਦੱਸਿਆ ਤੇ 20 ਅਪ੍ਰੈਲ ਤੋਂ ਲਗਾਤਾਰ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਦੇ ਪੁਤਲੇ ਸਾੜੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਨਾਂ ਤੱਕ ਲੋਕਾਂ ਦੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਅੱਜ ਤਹਿਸੀਲਾਂ, ਥਾਣਿਆਂ, ਸਰਕਾਰੀ ਅਦਾਰਿਆਂ 'ਚ ਲੋਕਾਂ ਨੂੰ ਕੰਮ ਕਰਵਾਉਣ ਧੱਕੇ ਖਾਣੇ ਪੈ ਰਹੇ ਹਨ | ਤਹਿਸੀਲਦਾਰ ਖਡੂਰ ਸਾਹਿਬ ਗੈਰਹਾਜ਼ਰ ਹਨ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਐੱਸ.ਐੱਚ.ਓ. ਪਬਲਿਕ ਦਾ ਫੋਨ ਨਹੀਂ ਚੁੱਕਦੇ, ਦਰਿਆ ਵਿਚ ਹੜ੍ਹਾਂ ਨਾਲ ਬਰਬਾਦ ਹੋਈਆਂ ਫਸਲਾਂ ਦਾ ਅਜੇ ਤੱਕ ਮੁਆਵਜ਼ਾ ਨਹੀਂ ਲੋਕਾਂ ਨੂੰ ਮਿਲ ਰਿਹਾ, ਤਹਿਸੀਲਦਾਰ ਗੈਰ ਹਾਜ਼ਰ ਰਹਿਣ ਦਾ ਕਾਰਨ ਹੈ | ਇਸ ਮੌਕੇ ਸਰਜੀਤ ਸਿੰਘ ਭੈਲ, ਲਖਬੀਰ ਸਿੰਘ ਲੁਹਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਕੱਠ ਮੌਜੂਦ |