ਅਮਰਕੋਟ, 30 ਅਪ੍ਰੈਲ (ਭੱਟੀ)-ਪਿੰਡ ਅਲਗੋਂ ਕਲਾਂ ਦੇ ਸਾਬਕਾ ਸਰਪੰਚ ਮਿਲਖਾ ਸਿੰਘ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਜੋਗਿੰਦਰ ਕੌਰ ਪਤਨੀ ਦਰਸ਼ਨ ਸਿੰਘ ਬਦਰਪੁਰੀਆ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ | ਇਸ ਮੌਕੇ ਬੱਦਰਪੁਰੀਆਂ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਸਾਂਝਾ ਕੀਤਾ ਗਿਆ, ਜਿਨ੍ਹਾਂ ਸਾਬਕਾ ਮੰਤਰੀ ਆਦੇਸ਼ਪ੍ਰਤਾਪ ਸਿੰਘ ਕੈਰੋਂ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਗੁਰਮੁਖ ਸਿੰਘ ਘੁੱਲਾ ਬਲੇਰ ਭਾਜਪਾ ਆਗੂ, ਪੰਥਕ ਆਗੂ ਜਥੇ. ਸਤਨਾਮ ਸਿੰਘ ਮਨਾਵਾ, ਚੇਅਰਮੈਨ ਮੇਹਰ ਸਿੰਘ ਭੂਰਾ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਨਰਿੰਦਰ ਸਿੰਘ ਕਲਸੀਆਂ ਆਗੂ ਵਾਰਿਸ ਪੰਜਾਬ, ਚੇਅਰਮੈਨ ਸਿਮਰਨਜੀਤ ਸਿੰਘ ਭੈਣੀ, ਸਾਬਕਾ ਚੇਅਰਮੈਨ ਅੰਮਿ੍ਤਬੀਰ ਸਿੰਘ ਬਿੱਟੂ ਆਸਲ, ਹਰਭਜਨ ਸਿੰਘ ਮਨਾਵਾ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਪੰਜਾਬ ਸਿੰਘ ਆਸਲ, ਸਾਬਕਾ ਸਰਪੰਚ ਬਲਜੀਤ ਸਿੰਘ ਚੂੰਘ, ਸਾਬਕਾ ਸਰਪੰਚ ਦਲੇਰ ਸਿੰਘ ਬਹਿੜਵਾਲ, ਸਾਬਕਾ ਚੇਅਰਮੈਨ ਰਾਮ ਸਿੰਘ ਮਹਿਦੀਪੁਰ, ਸੁਖਪਾਲ ਸਿੰਘ ਪਠਾਨਕੀਆ ਸਾਬਕਾ ਸਰਪੰਚ, ਸਰਪੰਚ ਹਰਭਾਲ ਸਿੰਘ, ਪ੍ਰਧਾਨ ਦਰਸਨ ਸਿੰਘ ਪਟਵਾਰੀ, ਸਾਬਕਾ ਸਰਪੰਚ ਸ਼ਤਰਪਾਲ ਸਿੰਘ ਭੁੱਲਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਪਤਵੰਤੇ ਸੱਜਣਾਂ, ਪੰਚਾਂ, ਸਰਪੰਚਾਂ ਵਲੋਂ ਬਦਰਪੁਰੀਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |