20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਾੜ ਸਾੜਨ ਤੋਂ ਰੋਕਣ ਲਈ ਖਡੂਰ ਸਾਹਿਬ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ-ਐੱਸ.ਡੀ.ਐੱਮ. <br/>

ਅਜੀਤ ਡੈਸਕ 01-05-2026
ਖਡੂਰ ਸਾਹਿਬ, 30 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)- ਜ਼ਿਲ੍ਹੇ ਵਿਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵਲੋਂ ਖੇਤੀਬਾੜੀ ਦਫ਼ਤਰ ਖਡੂਰ ਸਾਹਿਬ ਵਿਖੇ ਇਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ | ਇਸ ਕੰਟਰੋਲ ਰੂਮ ਦਾ ਮੁੱਖ ਉਦੇਸ਼ ਨਾੜ ਸਾੜਨ ਵਾਲੀਆਂ ਘਟਨਾਵਾਂ 'ਤੇ ਨਿਗਰਾਨੀ ਰੱਖਣਾ ਅਤੇ ਉਨ੍ਹਾਂ 'ਤੇ ਤੁਰੰਤ ਕਾਰਵਾਈ ਕਰਨੀ ਹੈ | ਉੱਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੰਟਰੋਲ ਰੂਮ ਵਿਚ ਤਜ਼ਰਬੇਕਾਰ ਸਟਾਫ ਦੀ ਡਿਊਟੀ ਲਗਾਈ ਗਈ ਹੈ, ਜੋ 12 ਘੰਟੇ ਕੰਮ ਕਰੇਗਾ | ਟੀਮ ਵਲੋਂ ਪਿੰਡ ਪੱਧਰ 'ਤੇ ਨੋਡਲ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਜਾਵੇਗਾ ਤਾਂ ਜੋ ਕਿਸੇ ਵੀ ਘਟਨਾ ਦੀ ਜਾਣਕਾਰੀ ਤੁਰੰਤ ਪ੍ਰਾਪਤ ਹੋ ਸਕੇ ਅਤੇ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾੜ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਨਾੜ ਸਾੜਨ ਵਾਲਿਆਂ ਖਿਲਾਫ਼ ਸਰਕਾਰੀ ਹੁਕਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਸਹਿਯੋਗ ਦੇਣ ਅਤੇ ਸਾਫ਼-ਸੁਥਰਾ ਵਾਤਾਵਰਣ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ | ਬਲਾਕ ਨੋਡਲ ਇੰਚਾਰਜ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਕਰਮਜੀਤ ਕੌਰ ਐੱਸ.ਡੀ.ਐੱਮ ਦਫਤਰ ਇਸ ਕੰਟਰੋਲ ਰੂਮ ਦੇ ਸੁਪਰਵਾਈਜ਼ਰ ਹੋਣਗੇ | ਕੰਟਰੋਲ ਰੂਮ ਦੀਆਂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਟੀਮ-1 ਵਿਚ ਸਿਮਰਨਜੀਤ ਸਿੰਘ ਖੇਤੀਬਾੜੀ ਉੱਪ ਨਿਰੀਖਕ ਖੇਤੀਬਾੜੀ ਵਿਭਾਗ, ਗੁਰਵੇਲ ਸਿੰਘ ਸਰਵੇਅਰ ਸੋਇਲ ਅਤੇ ਵਾਟਰ ਕੰਜ਼ਰਵੇਸ਼ਨ, ਲਵਪ੍ਰੀਤ ਕੌਰ ਜੀ.ਆਰ.ਐੱਸ. ਬੀ.ਡੀ.ਪੀ.ਓ. ਖਡੂਰ ਸਾਹਿਬ, ਸੀਮਾ ਐੱਸ.ਡੀ.ਐੱਮ. ਦਫਤਰ, ਯਾਦਵਿੰਦਰ ਸਿੰਘ ਜੀ.ਆਰ.ਐੱਸ ਬੀ ਡੀ.ਪੀ.ਓ. ਖਡੂਰ ਸਾਹਿਬ, ਦਲਜੀਤ ਸਿੰਘ ਸਰਵੇਅਰ ਸੋਸ਼ਲ ਅਤੇ ਵਾਟਰ ਕੰਜ਼ਰਵੇਸ਼ਨ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਟੀਮ-2 ਵਿਚ ਰਜਿੰਦਰ ਕੁਮਾਰ ਸਰਵੇਅਰ ਸੋਸ਼ਲ ਅਤੇ ਵਾਟਰ ਕੰਜ਼ਰਵੇਸ਼ਨ, ਸਤਨਾਮ ਸਿੰਘ ਖੇਤੀਬਾੜੀ ਉੱਪ ਨਿਰੀਖਕ ਖੇਤੀਬਾੜੀ ਵਿਭਾਗ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ ਖੇਤੀਬਾੜੀ ਵਿਭਾਗ, ਮਨਿੰਦਰਪਾਲ ਸਿੰਘ ਜੀ.ਆਰ. ਐੱਸ.ਬੀ.ਡੀ.ਪੀ.ਓ ਖਡੂਰ ਸਾਹਿਬ, ਨਿਰਮਲ ਸਿੰਘ ਜੀ.ਆਰ.ਐੱਸ. ਬੀ.ਡੀ.ਪੀ.ਓ ਖਡੂਰ ਸਾਹਿਬ, ਗੁਰਜੀਤ ਸਿੰਘ ਸਰਵੇਅਰ ਸੋਇਲ ਅਤੇ ਵਾਟਰ ਕੰਜ਼ਰਵੇਸ਼ਨ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦਾ ਸਟਾਫ ਸੋਮਵਾਰ ਤੋਂ ਸ਼ਨੀਵਾਰ ਤੱਕ 9 ਤੋਂ 5 ਕੰਮ ਕਰੇਗਾ | ਮੀਟਿੰਗ ਵਿਚ ਸੁਪਰਡੈਂਟ ਅਨਿਲ ਕੁਮਾਰ, ਅਮਰਦੀਪ ਸਿੰਘ ਬਲਾਕ ਨੋਡਲ ਇੰਚਾਰਜ, ਵਿਕਰਮ ਸਿੰਘ, ਹਰਮਨਦੀਪ, ਸਿਮਰਨਜੀਤ ਸਿੰਘ ਸਤਨਾਮ ਸਿੰਘ, ਅਵਤਾਰ ਸਿੰਘ, ਸਬ ਡਵੀਜ਼ਨ ਖਡੂਰ ਸਾਹਿਬ ਦੇ ਕਲੱਸਟਰ ਅਤੇ ਨੋਡਲ ਅਫ਼ਸਰ ਹਾਜ਼ਰ ਸਨ |

ਪਿਛਲੀ ਖ਼ਬਰ ਲੋਟਸ ਵੈਲੀ ਸੀਨੀਅਰ ਸਕੂਲ ਵਿਚ 'ਮਜ਼ਦੂਰ ਦਿਵਸ' ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਸਾਬਕਾ ਸਰਪੰਚ ਮਿਲਖਾ ਸਿੰਘ ਅਲਗੋਂ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।