19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਪ੍ਰਤਾਪ ਸਿੰਘ ਠੱਠਗੜ੍ਹ ਹੋਏ ਸੇਵਾ ਮੁਕਤ <br/>

ਅਜੀਤ ਡੈਸਕ 01-05-2026
ਤਰਨ ਤਾਰਨ, 30 ਅਪ੍ਰੈਲ (ਇਕਬਾਲ ਸਿੰਘ ਸੋਢੀ)-ਡੀ.ਟੀ.ਐੱਫ਼. ਤਰਨ ਤਾਰਨ ਜ਼ਿਲ੍ਹੇ ਦੇ ਪ੍ਰਧਾਨ ਪ੍ਰਤਾਪ ਸਿੰਘ ਠੱਠਗੜ੍ਹ ਲੈਕਚਰਾਰ ਅਰਥ ਸ਼ਾਸਤਰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ ਜ਼ਿਲ੍ਹਾ ਤਰਨ ਤਾਰਨ ਤੋਂ ਤਕਰੀਬਨ 31 ਸਾਲ 6 ਮਹੀਨੇ ਦੀ ਸੇਵਾ ਵਿਭਾਗ ਵਿਚ ਨਿਭਾਉਣ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਗਏ ਹਨ | ਸਧਾਰਨ ਕਿਸਾਨ ਪਿਤਾ ਛਿੰਦਾ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਠੱਠਗੜ੍ਹ ਵਿਚ ਜਨਮੇ ਆਪ ਨੂੰ ਆਪ ਦੇ ਮਾਤਾ-ਪਿਤਾ ਵਲੋਂ ਉੱਚ ਸਿੱਖਿਆ ਐੱਮ.ਏ, ਬੀ.ਐੱਡ ਪ੍ਰਾਪਤ ਕਰਵਾਈ ਗਈ | ਜਿਸਦੀ ਬਦੌਲਤ ਆਪ ਨੇ ਸਰਕਾਰੀ ਸੇਵਾ ਸਰਕਾਰੀ ਹਾਈ ਸਕੂਲ ਮੁੰਡਾ ਪਿੰਡ ਦੇ ਸਕੂਲ ਵਿਖੇ ਬਤੌਰ ਮੈਥ ਮਾਸਟਰ ਵਜੋਂ 1994 ਤੋਂ ਸ਼ੁਰੂ ਕਰਕੇ ਸੁਰ ਸਿੰਘ, ਠੱਠੀਆਂ ਮਹੰਤਾਂ ਅਤੇ ਜਵੰਦਾ ਕਲਾਂ ਵਿਖੇ ਸੇਵਾ ਨਿਭਾਈ | ਮਈ 2021 ਵਿਚ ਆਪ ਲੈਕਚਰਾਰ ਵਜੋਂ ਪ੍ਰਮੋਟ ਹੋ ਕੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ ਸੇਵਾਵਾਂ ਨਿਭਾਈਆਂ | ਆਪਣੀ ਅਗਾਂਹ ਵਧੂ ਸੋਚ ਦੇ ਸਦਕਾਂ ਆਪ ਵਲੋਂ ਅਧਿਆਪਕਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਡੀ.ਟੀ.ਐੱਫ਼ ਵਿਚ 2022 ਤੋਂ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ | ਆਪ 31 ਸਾਲ 6 ਮਹੀਨੇ ਦੀ ਸਿੱਖਿਆ ਵਿਭਾਗ ਵਿਚ ਸੇਵਾਵਾਂ ਦੇਣ ਉਪਰੰਤ 30 ਅਪ੍ਰੈਲ 2026 ਨੂੰ ਸੇਵਾ ਮੁਕਤ ਹੋ ਗਏ ਹਨ |

ਪਿਛਲੀ ਖ਼ਬਰ ਜਨਗਣਨਾ-2027 ਤਹਿਤ ਤਰਨ ਤਾਰਨ ਜ਼ਿਲ੍ਹੇ 'ਚ ਸਵੈ-ਗਣਨਾ ਦੀ ਹੋਈ ਸ਼ੁਰੂਆਤ <br/> ਅਗਲੀ ਖ਼ਬਰ ਸੁਖਜਿੰਦਰ ਸਿੰਘ ਰੰਧਾਵਾ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ 'ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।