02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਫਤਿਆਬਾਦ ਦੀ ਪੰਚਾਇਤ ਦੇ ਮੈਂਬਰ ਸਾਬੀ ਮੈਂਬਰ ਦੀ ਅਗਵਾਈ ਹੇਠ ਸਰਪੰਚ ਬਿੱਲਾ ਸੇਰੋਂ ਨੂੰ ਮਿਲੇ <br/>

ਅਜੀਤ ਡੈਸਕ 03-05-2026
ਫਤਿਆਬਾਦ, 2 ਮਈ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਬੀ ਰਮਨਦੀਪ ਕੌਰ ਨੂੰ ਹਲਕਾ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਲਗਾ ਕੇ ਉਨ•ਾਂ ਨੂੰ ਹਲਕੇ ਦੀ ਵਾਗ ਡੋਰ ਸੰਭਾਲੀ ਹੈ, ਜਿਸ ਦੇ ਚੱਲਦਿਆਂ ਕਸਬਾ ਫਤਿਆਬਾਦ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰ ਪੰਚਾਇਤ ਜਸਬੀਰ ਸਿੰਘ ਸਾਬੀ ਮੈਂਬਰ ਦੀ ਅਗਵਾਈ ਹੇਠ ਚਰਨਜੀਤ ਸਿੰਘ ਦਿਓਲ ਮੈਂਬਰ, ਕੁਲਦੀਪ ਸਿੰਘ ਮੈਂਬਰ, ਹਰਜੀਤ ਸਿੰਘ ਮੈਂਬਰ ਅਤੇ ਮਲਕੀਤ ਸਿੰਘ ਮੈਂਬਰ ਸਮੇਤ ਪੰਜੇ ਹੀ ਮੈਂਬਰ ਪੰਚਾਇਤ ਬੀਬਾ ਰਮਨਦੀਪ ਕੌਰ ਦੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੂੰ ਮਿਲੇ ਅਤੇ ਇਤਿਹਾਸਕ ਹਲਕੇ ਖਡੂਰ ਸਾਹਿਬ ਤੋਂ ਉਨ•ਾਂ ਦੀ ਧਰਮ ਪਤਨੀ ਬੀਬਾ ਰਮਨਦੀਪ ਕੌਰ ਨੂੰ ਹਲਕਾ ਇੰਚਾਰਜ ਲਗਾਉਣ 'ਤੇ ਵਧਾਈਆਂ ਦਿੱਤੀਆਂ | ਇਸ ਮੌਕੇ ਸਰਪੰਚ ਬਿੱਲਾ ਸੇਰੋਂ ਵਲੋਂ ਫਤਿਆਬਾਦ ਦੇ ਪੰਚਾਇਤ ਮੈਂਬਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਉਨ•ਾਂ ਦਾ ਸਵਾਗਤ ਕੀਤਾ | ਇਸ ਮੌਕੇ ਜਸਬੀਰ ਸਿੰਘ ਸਾਬੀ ਮੈਂਬਰ ਨੇ ਅਵਤਾਰ ਸਿੰਘ ਬਿੱਲਾ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਭਰੋਸਾ ਦੁਆਇਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਏ ਗਏ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਬੀਬਾ ਰਮਨਦੀਪ ਕੌਰ ਨੂੰ ਫਤਿਆਬਾਦ ਤੋਂ ਵੱਡੀ ਲੀਡ ਨਾਲ ਜਿੱਤਾ ਕੇ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਾਂਗੇ |

ਪਿਛਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਪੱਲੇਦਾਰਾਂ ਦਾਣਾ ਮੰਡੀ ਖਾਲੜਾ 'ਚ ਝੰਡਾ ਲਹਿਰਾਇਆ <br/> ਅਗਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਲਛਮਣ ਸਿੰਘ ਮੁੰਡਾਪਿੰਡ ਵਾਲਿਆਂ ਦੀ 59ਵੀਂ ਬਰਸੀ ਮਨਾਈ ਜਾਵੇਗੀ- ਬਾਬਾ ਨੰਦ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।