05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮੋਟਰਸਾਈਕਲ ਸਵਾਰ ਦੀ ਹਾਦਸੇ ਦੌਰਾਨ ਮੌਤ

ਅਜੀਤ ਡੈਸਕ 04-05-2026
ਬਾਬਾ ਬਕਾਲਾ ਸਾਹਿਬ, 3 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਰਾਤ ਗੁਰਦੁਆਰਾ ਛਾਉਣੀ ਸਾਹਿਬ ਰੋਡ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਿਅਕਤੀ ਦੀ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਖੇਤਾਂ ਵਿਚ ਡਿੱਗ ਜਾਣ ਕਰਕੇ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਚੌਂਕੀ ਇੰਚਾਰਜ ਤੇਜਿੰਦਰ ਸਿੰਘ ਅਨੁਸਾਰ ਮਿ੍ਤਕ ਜਿਸਦੀ ਪਹਿਚਾਣ ਉਸਦੇ ਸ਼ਨਾਖਤੀ ਕਾਰਡ ਤੋਂ ਬਲਵਿੰਦਰ ਸਿੰਘ (55) ਪੁੱਤਰ ਚਰਨ ਸਿੰਘ, ਵਾਸੀ ਪਿੰਡ ਮੱਧ (ਜੋ ਕਿ ਬਾਬਾ ਬਕਾਲਾ ਸਾਹਿਬ ਵਿਖੇ ਵਿਆਹਿਆ ਹੋਇਆ ਹੈ) ਵਜੋਂ ਹੋਈ ਹੈ, ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਬਾ ਬਕਾਲਾ ਸਾਹਿਬ ਨੂੰ ਆ ਰਿਹਾ ਸੀ, ਤਾਂ ਮੋਟਰ ਸਾਈਕਲ ਦਾ ਸੰਤੁਲਿਨ ਵਿਗੜਣ ਕਾਰਨ ਉਹ ਖੇਤਾਂ ਵਿਚ ਡਿੱਗ ਪਿਆ ਅਤੇ ਸਿਰ ਵਿਚ ਜਿਆਦਾ ਸੱਟ ਵੱਜਣ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਆਪਣੇ ਪਿੱਛੇ 2 ਲੜਕੇ, 1 ਲੜਕੀ ਅਤੇ ਵਿਧਵਾ ਨੂੰ ਛੱਡ ਗਿਆ ਹੈ | ਸਥਾਨਕ ਪੁਲਿਸ ਬਾਬਾ ਬਕਾਲਾ ਸਾਹਿਬ ਨੇ ਮੌਕੇ ਤੇ ਪੁੱਜ ਕੇ ਸਾਰੀ ਕਾਰਵਾਈ ਅਮਲ 'ਚ ਲਿਆਂਦੀ ਤੇ 174 ਦੀ ਕਾਰਵਾਈ ਕਰਕੇ ਮਿ੍ਤਕ ਦਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੋਸਟ ਮਾਰਟਮ ਹੋਣ ਉਪਰੰਤ ਉਸਦੀ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ |
ਪਿਛਲੀ ਖ਼ਬਰ ਜੋਗਿੰਦਰ ਸਿੰਘ ਰਾਣਾ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਦਾਣਾ ਮੰਡੀਆਂ 'ਚ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ, ਆੜ੍ਹਤੀ ਪ੍ਰੇਸ਼ਾਨ- ਜੋਧ ਸਿੰਘ ਸਮਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।