22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਰਾਹਗੀਰਾਂ ਦੀ ਜਾਨ ਦਾ ਖੌਅ ਸੜਕ ਦੀ ਬਦਤਰ ਹਾਲਤ <br/>

ਕਸਬਾ ਹਰੀਕੇ ਪੱਤਣ ਵਿਖੇ ਮੱਛੀ ਮੰਡੀ ਨਜ਼ਦੀਕ ਪੁੱਲੀ ਤੇ ਸੜਕ ਧੱਸ ਜਾਣ ਤੋਂ ਬਾਅਦ ਪਿਆ ਖੱਡਾ ਜੋ ਰਾਹਗੀਰਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ ਤੇ ਵਿਭਾਗ ਵਲੋਂ ਲਾਇਆ ਖਤਰੇ ਤੋਂ ਜਾਣੂ ਕਰਵਾਉਦਾਂ ਲਾਲ ਝੰਡਾ | ਤਸਵੀਰਾਂ:ਕੁੰਦਰਾ <br/> 05-05-2026
ਹਰੀਕੇ ਪੱਤਣ, 4 ਮਈ (ਸੰਜੀਵ ਕੁੰਦਰਾ)-ਸੜਕੀ ਆਵਾਜਾਈ ਦੇ ਸੁਧਾਰ ਦੇ ਦਾਅਵੇ ਤਾਂ ਸਰਕਾਰਾ ਬਹੁਤ ਕਰਦੀਆਂ ਹਨ ਪਰ ਹਕੀਕਤ ਵਿਚ ਮਹਿੰਗਾ ਟੋਲ ਟੈਕਸ ਦੇਣ ਦੇ ਬਾਵਜੂਦ ਲੋਕ ਸੜਕਾਂ ਦੀ ਬਦਤਰ ਹਾਲਾਤ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਅਜਿਹੀ ਹੀ ਇਕ ਉਦਾਹਰਣ ਹੈ ਕਸਬਾ ਹਰੀਕੇ ਪੱਤਣ ਵਿਖੇ ਮੱਛੀ ਮੰਡੀ ਨਜ਼ਦੀਕ ਪੁੱਲੀ ਤੋਂ ਟੁੱਟਾ ਹੋਇਆ ਸੜਕ ਦਾ ਵੱਡਾ ਹਿੱਸਾ ਜੋ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਬਾਰਸ਼ਾਂ ਦੀ ਭੇਟ ਚੜ੍ਹ ਚੁੱਕਾ ਹੈ ਪਰ ਮੌਤ ਦੇ ਇਸ ਖੱਡੇ ਦੀ ਮਰੁੰਮਤ ਕਰਨਾ ਵਿਭਾਗ ਨੇ ਇਸ ਨੂੰ ਜ਼ਰੂਰੀ ਨਹੀਂ ਸਮਝਿਆ | ਜਿਕਰਯੋਗ ਹੈ ਕਿ ਕਸਬਾ ਹਰੀਕੇ ਪੱਤਣ ਦੀ ਮੁੱਖ ਸੜਕ ਜੋ ਕਿ ਰਾਸ਼ਟਰੀ ਮਾਰਗ 54 (ਪੁਰਾਣਾ) ਦੇ ਨਾਮ ਨਾਲ ਜਾਣੀ ਜਾਂਦੀ ਹੈ ਤੇ ਦਿਨ ਰਾਤ ਇੱਥੋਂ ਭਾਰੀ ਅਵਾਜਾਈ ਗੁਜ਼ਰਦੀ ਰਹਿੰਦੀ ਹੈ | ਮੱਛੀ ਮੰਡੀ ਨਜ਼ਦੀਕ ਪੁੱਲੀ ਤੋਂ ਸੜਕ ਦਾ ਅੱਧਾ ਹਿੱਸਾ ਬਾਰਸ਼ਾਂ ਦੇ ਤੇਜ਼ ਵਹਾਅ ਦੀ ਭੇਟ ਚੜ੍ਹ ਗਿਆ ਤੇ ਇਸ ਜਗ੍ਹਾ 'ਤੇ ਵੱਡਾ ਖੱਡਾ ਪੈ ਗਿਆ | ਲੋਕ ਨਿਰਮਾਣ ਵਿਭਾਗ ਨੇ ਖ਼ਾਨਾਪੂਰਤੀ ਕਰਦਿਆਂ ਲੋਕਾਂ ਨੂੰ ਇਸ ਖ਼ਤਰੇ ਤੋਂ ਜਾਣੂ ਕਰਵਾਉਣ ਲਈ ਸੜਕ ਵਿਚਕਾਰ ਲਾਲ ਝੰਡਾ ਲਾ ਦਿੱਤਾ ਹੈ | ਇਸ ਤੋਂ ਬਾਅਦ ਕਿਸੇ ਨੇ ਇਸ ਖਸਤਾ ਹਾਲਤ ਸੜਕ ਦੀ ਸਾਰ ਨਹੀਂ ਲਈ | ਇਹ ਧੱਸੀ ਹੋਈ ਸੜਕ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ ਪਰ ਲੋਕ ਨਿਰਮਾਣ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਰਾਹਗੀਰਾਂ ਦੀ ਜਾਨ ਦਾ ਖੌਅ ਬਣੀ ਇਸ ਸੜਕ ਦੀ ਮੁਰੰਮਤ ਤਰੁੰਤ ਕੀਤੀ ਜਾਵੇ |

ਪਿਛਲੀ ਖ਼ਬਰ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਮਰਪਣ ਸਪੈਸ਼ਲ ਸਕੂਲ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।