28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਰਪੰਚ ਬਿੱਲਾ ਸੇਰੋਂ ਸਾਥੀਆਂ ਸਮੇਤ ਫਤਿਆਬਾਦ ਵਿਖੇ ਮੈਂਬਰ ਜਸਬੀਰ ਸਾਬੀ ਤੇ ਸਾਥੀਆਂ ਨਾਲ ਕੀਤੀ ਮੁਲਾਕਾਤ <br/>

ਫਤਿਆਬਾਦ ਵਿਖੇ ਸਾਥੀਆਂ ਸਮੇਤ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋੋਂ, ਸਿਕੰਦਰ ਸਿੰਘ ਵਰਾਣਾ, ਸਰਪੰਚ ਰਾਜਾ ਭੈਲ, ਤੇਜਿੰਦਰ ਸਿੰਘ ਪਿ੍ੰਸ, ਭੁਪਿੰਦਰ ਭਿੰਦਾ, ਸਾਬੀ ਮੈਬਰ, ਪ੍ਰਧਾਨ ਕਸ਼ਮੀਰ ਸਿੰਘ, ਭੇਜੀ ਫਤਿਆਬਾਦ ਤੇ ਹੋਰ | ਤਸਵੀਰ : ਧੂੰਦਾ <br/> 10-05-2026
ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਥਾਪੇ ਗਏ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋੋਂ ਨੇ ਮਨੋ ਅਹਿਦ ਕਰ ਲਿਆ ਹੈ ਕਿ ਪਿਛਲੇ 15 ਸਾਲਾਂ ਤੋਂ ਜੋ ਹਲਕਾ ਖਡੂਰ ਸਾਹਿਬ ਦੀ ਸੀਟ ਤੋੋਂ ਦੋ ਵਾਰ ਕਾਗਰਸ ਪਾਰਟੀ ਦੇ ਉਮੀਦਵਾਰ ਤੇ ਇਸ ਵਾਰ ਪੰਜ ਸਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਸੀ ਪਰ ਹੁਣ ਜਿਸ ਤਰ੍ਹਾਂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਤੇ ਉਨ੍ਹਾਂ ਪਤਨੀ ਰਮਨਦੀਪ ਕੌਰ ਨਾ ਦਿਨੇ ਨਾ ਰਾਤ ਨੂੰ ਚੈਨ ਕਰਦੇ ਹਨ, ਬੱਸ ਉਨ੍ਹਾਂ ਨੂੰ ਜਨੂਨ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਖਡੂਰ ਸਾਹਿਬ ਹਲਕੇ ਦੀ ਸੀਟ ਜਿੱਤ ਕੇ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿਚ ਪਾਉਣੀ ਹੈ ਕਿਉਂਕਿ ਪਿਛਲੇ 25 ਸਾਲਾਂ ਤੋਂ ਵੀ ਵੱਧ ਸਮਾਂ ਇਸ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਰਿਹਾ ਅਤੇ ਇਸ ਸੀਟ ਨੂੰ ਪੰਥਕ ਸੀਟ ਮੰਨਿਆ ਜਾਂਦਾ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਾਂ ਸਰਪੰਚ ਬਿੱਲਾ ਸੇਰਾੋ ਨੇ ਕਿਹਾ ਕਿ ਪ੍ਰਮਾਤਮਾ ਦਾ ਦਿੱਤਾ ਉਨ੍ਹਾਂ ਕੋਲ ਸਭ ਕੁਝ ਹੈ ਬੱਸ ਹਲਕੇ ਦੇ ਲੋਕਾਂ 'ਚ ਪਿਆਰ ਤੇ ਇਤਬਾਰ ਬਣਾਉਣਾ ਹੈ ਅਤੇ ਹਲਕੇ ਦੇ ਲੋਕਾਂ ਦੇ ਜਾਇਜ਼ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਾ ਹੈ | ਇਸ ਮੌਕੇ ਤੇਜਿੰਦਰ ਸਿੰਘ ਪਿ੍ੰਸ ਭਰੋਵਾਲ, ਸਾ. ਸਰਪੰਚ ਭੁਪਿੰਦਰ ਸਿੰਘ ਭਿੰਦਾ, ਬੇਅੰਤ ਸਿੰਘ ਪੰਪ ਵਾਲੇ, ਜਸਬੀਰ ਸਿੰਘ ਸਾਬੀ ਮੈਂਬਰ, ਗੁਰਭੇਜ ਸਿੰਘ ਭੇਜੀ, ਜਥੇ.ਬਲਦੇਵ ਸਿੰਘ, ਮਨਜਿੰਦਰ ਸਿੰਘ ਮਿੰਟੂ ਖਾਨ, ਪ੍ਰਧਾਨ ਕਸ਼ਮੀਰ ਸਿੰਘ ਸਹੋਤਾ, ਜਥੇ. ਸਿਕੰਦਰ ਸਿੰਘ ਵਰਾਣਾ, ਸਾ. ਸਰਪੰਚ ਰਾਜਾ ਭੈਲ ਤੇ ਹੋਰ ਸ਼ਾਮਿਲ ਸਨ |

ਪਿਛਲੀ ਖ਼ਬਰ ਗੁਰਕੀਰਤ ਕੋਟਲੀ ਨੇ ਵਜਾਇਆ ਚੋਣ ਬਿਗੁਲ ਅਗਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ 'ਚ ਲੱਗੀ ਕੌਮੀ ਲੋਕ ਅਦਾਲਤ ਵਿਚ 7683 ਕੇਸਾਂ ਦਾ ਮੌਕੇ 'ਤੇ ਨਿਪਟਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।