03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 11-05-2026
ਤਰਨ ਤਾਰਨ, 10 ਮਈ (ਪਰਮਜੀਤ ਜੋਸ਼ੀ)-ਰੰਜਿਸ਼ ਤਹਿਤ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਥਾਣਾ ਕੱਚਾ ਪੱਕਾ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਧੀਰਜਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕੱਚਾ ਪੱਕਾ ਨੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉੁਹ ਮਿਤੀ 5 ਮਈ ਸਮਾਂ ਕਰੀਬ 7:30 ਸ਼ਾਮ ਦਿਆਲਪੁਰ ਤੋਂ ਆਪਣੇ ਪਿੰਡ ਕੱਚਾ ਪੱਕਾ ਪੈਦਲ ਆ ਰਿਹਾ ਸੀ | ਜਦ ਉਹ ਰਸਤੇ ਵਿਚ ਨਜ਼ਦੀਕ ਯਾਦਗਾਰ ਜਗ੍ਹਾ ਸ਼ਹੀਦ ਬਾਬਾ ਅਮਰਜੀਤ ਸਿੰਘ ਕੋਲ ਪਹੁੰਚਿਆ ਤਾਂ ਉਸ ਦੇ ਪਿੱਛੇ ਆ ਰਹੇ ਉਸ ਦੇ ਪਿੰਡ ਦੇ ਵਿਅਕਤੀ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੱਚਾ ਪੱਕਾ ਅਤੇ ਗੁਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕੱਚਾ ਪੱਕਾ ਉਸ ਨੂੰ ਰੋਕ ਕੇ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਉਸ ਦੀ ਕੁੱਟਮਾਰ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਤੇ ਦੋਨੋਂ ਮੌਕੇ ਤੋਂ ਦੌੜ ਗਏ | ਧੀਰਜਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀਆਂ ਸੱਟਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਤੋਂ ਕਰਵਾਇਆ | ਉਸ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਉਸ ਦੇ ਭਰਾ ਅੰਮਿ੍ਤਪਾਲ ਸਿੰਘ ਨੂੰ ਲਵਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਪਿਛਲੇ ਸਾਲ ਸੱਟਾਂ ਮਾਰ ਕੇ ਜ਼ਖ਼ਮੀ ਕੀਤਾ ਸੀ, ਜਿਸ ਕਰਕੇ ਲਵਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਵਲੋਂ ਸਾਡੇ ਕੋਲੋਂ ਮੁਆਫ਼ੀ ਮੰਗੀ ਸੀ | ਬਾਅਦ ਵਿਚ ਸਾਡਾ ਪੰਚਾਇਤ ਨੇ ਰਾਜੀਨਾਵਾਂ ਕਰਵਾ ਦਿੱਤਾ ਸੀ | ਇਸੇ ਰੰਜਿਸ਼ ਕਰਕੇ ਉਕਤ ਵਿਅਕਤੀਆਂ ਨੇ ਉਸ ਦੇ ਸੱਟਾਂ ਮਾਰ ਕੇ ਉਸਨੂੰ ਜ਼ਖ਼ਮੀ ਕੀਤਾ | ਅੱਜ ਤੱਕ ਉਨ੍ਹਾਂ ਦਾ ਆਪਸ ਵਿਚ ਮੁਹਤਬਰ ਵਿਅਕਤੀ ਰਾਜੀਨਾਵਾਂ ਕਰਵਾਉਂਦੇ ਰਹੇ, ਜੋ ਸਿਰੇ ਨਹੀਂ ਚੜਿਆ | ਇਸ ਸੰਬੰਧੀ ਏ.ਐਸ.ਆਈ. ਸਤਨਾਮ ਸਿੰਘ ਨੇ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸ਼ਹੀਦ ਬੁੱਧ ਸਿੰਘ ਰੋਡ ਸ਼ੇਰੋਂ ਤੋਂ ਜਾਮਾਰਾਏ ਨੂੰ ਜਾਂਦੀ ਸੜਕ 'ਤੇ ਪਿਆ ਡੂੰਘਾ ਟੋਆ <br/> ਅਗਲੀ ਖ਼ਬਰ ਪਿੰਡ ਡੱਲ ਦੇ ਖ਼ੇਤਾਂ 'ਚੋਂ ਪਿਸਟਲ ਅਤੇ ਹੋਰ ਸਾਮਾਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।