03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸ਼ਹੀਦ ਬੁੱਧ ਸਿੰਘ ਰੋਡ ਸ਼ੇਰੋਂ ਤੋਂ ਜਾਮਾਰਾਏ ਨੂੰ ਜਾਂਦੀ ਸੜਕ 'ਤੇ ਪਿਆ ਡੂੰਘਾ ਟੋਆ <br/>

ਅਜੀਤ ਡੈਸਕ 11-05-2026
ਤਰਨ ਤਾਰਨ, 10 ਮਈ (ਪਰਮਜੀਤ ਜੋਸ਼ੀ)— ਸ਼ਹੀਦ ਭਗਤ ਸਿੰਘ ਸਮਾਜ ਭਲਾਈ ਅਤੇ ਸੱਭਿਆਚਾਰਕ ਕਲੱਬ ਢੋਟੀਆਂ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸ਼ਹੀਦ ਬੁੱਧ ਸਿੰਘ ਰੋਡ ਸ਼ੇਰੋਂ ਤੋਂ ਜਾਮਾਰਾਏ ਰੋਡ ਦੀ ਸਥਾਪਨਾ 1961 ਨੂੰ ਕੀਤੀ ਗਈ ਸੀ | ਪਿੰਡ ਢੋਟੀਆਂ ਦੇ ਨਜ਼ਦੀਕ ਐੱਚ.ਡੀ.ਐ ਫ.ਸੀ. ਬੈਂਕ ਸੜਕ ਦੇ ਵਿਚਕਾਰ ਸੜਕ ਟੁੱਟੀ ਹੋਈ ਹੈ, ਜਿਸ ਕਾਰਨ ਕਿਸੇ ਸਮੇਂ ਵੀ ਵਾਹਨਾਂ ਨਾਲ ਹਾਦਸਾ ਵਾਪਰ ਸਕਦਾ ਹੈ ਅਤੇ ਜਾਨੀ ਨੁਕਸਾਨ ਹੋ ਸਕਦਾ ਹੈ | ਸ਼ੜਕ 'ਤੇ ਪਏ ਟੋਏ ਨੂੰ ਜਲਦੀ ਤੋਂ ਜਲਦ ਸਰਕਾਰ ਨੂੰ ਰਿਪੇਅਰ ਕਰਵਾਇਆ ਤਾਂ ਜੋ ਕੋਈ ਹਾਦਸਾ ਨਾ ਹੋ ਸਕੇ | ਉਨ੍ਹਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਪਾਸੋਂ ਮੰਗ ਕੀਤੀ ਕਿ ਸੜਕ ਨੂੰ ਜਲਦ ਤੋਂ ਜਲਦ ਰਿਪੇਅਰ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ ਉਥੇ ਹਾਦਸਾ ਹੋਣੋ ਵੀ ਬਚਿਆ ਜਾ ਸਕੇ | ਇਸ ਮੌਕੇ ਕਰਮਜੀਤ ਸਿੰਘ, ਹਰਮਿੰਦਰ ਸਿੰਘ, ਅਮਰਜੀਤ ਸਿੰਘ ਮਿੰਟੂ, ਵਰਿੰਦਰਪਾਲ ਸਿੰਘ, ਪ੍ਰਮਜੀਤ ਸਿੰਘ, ਚੇਅਰਮੈਨ ਸਰੂਪ ਸਿੰਘ ਢੋਟੀਆਂ, ਹਰਜਿੰਦਰ ਸਿੰਘ ਅਤੇ ਸਰਬਜੀਤ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।