03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

'ਆਪ' ਵਰਕਰਾਂ ਵਲੋਂ ਤਰਨ ਤਾਰਨ ਦੇ ਮੁੱਖ ਦਫ਼ਤਰ ਅੱਗੇ ਕੀਤੇ ਹੰਗਾਮੇ ਦੀ ਭਾਜਪਾ ਨੇ ਕੀਤੀ ਸਖ਼ਤ ਨਿਖੇਧੀ <br/>

ਅਜੀਤ ਡੈਸਕ 11-05-2026
ਤਰਨ ਤਾਰਨ, 10 ਮਈ (ਹਰਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਮੁੱਖ ਤਰਨ ਤਾਰਨ ਅੱਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱੋਂ ਲਗਾਏ ਧਰਨੇ ਦੌਰਾਨ ਕੀਤੇ ਹੰਗਾਮੇ ਦੀ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਜ਼ਿਲ੍ਹਾ ਆਗੂਆਂ ਸਮੇਤ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ 'ਤੇ ਆਈ ਹੈ, ਉਦੋਂ ਤੋਂ ਹੀ ਪੰਜਾਬ ਦੇ ਹਲਾਤ ਹੋਰ ਵੀ ਜਿਆਦਾ ਬਦ ਤੋਂ ਬਦਤਰ ਹੋਏ ਹਨ, ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਾਏ ਚੁਟਕਲਿਆਂ ਅਤੇ ਝੂਠੇ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ, ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬਾ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਹਰ ਪੱਖੋਂ ਕਮਜ਼ੋਰ ਹੋਇਆ ਹੈ, ਲੱਖਾਂ ਕਰੋੜਾਂ ਦਾ ਕਰਜਾ ਲੈ ਕੇ ਪੰਜਾਬ ਦੇ ਪੈਸਾ ਦੂਜਿਆਂ ਸੂਬਿਆਂ ਵਿਚ ਰੋੜ੍ਹ ਦਿੱਤਾ ਗਿਆ ਹੈ | ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੇ 'ਆਪ' ਦੇ ਮੰਤਰੀਆਂ ਨੇ ਮਿਲ ਕੇ ਦਿੱਲੀ ਅਤੇ ਪੰਜਾਬ ਵਿਚ ਵੱਡੇ ਘੁਟਾਲੇ ਕੀਤੇ ਹਨ, ਜੋ ਹੁਣ ਹੌਲੀ ਹੌਲੀ ਜੱਗ ਜਾਹਿਰ ਹੋਣ ਲੱਗੇ ਹਨ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲੋਕਾਂ ਦਾ ਧਿਆਨ ਆਪਣੇ ਭਿ੍ਸ਼ਟਾਚਾਰ ਅਤੇ ਅੰਦਰੂਨੀ ਕਾਲੀਆਂ ਕਰਤੂਤਾਂ ਤੋਂ ਹਟਾਉਣ ਲਈ ਨਿੱਤ ਨਵੇਂ ਨਾਟਕ ਕਰ ਰਹੀ ਹੈ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਅਤੇ ਆਗੂ ਆਪਣੀ ਸਰਕਾਰ ਦੀਆਂ ਅੰਦਰੂਨੀ ਗਲਤੀਆਂ ਅਤੇ ਭਿ੍ਸ਼ਟਾਚਾਰ ਦੇ ਮਾਮਲੇ ਬੇਨਕਾਬ ਕਰਨ ਲੱਗੇ ਹਨ, ਉਦੋਂ ਤੋਂ ਸਰਕਾਰ ਬੁਖਲਾਹਟ ਵਿਚ ਆ ਕੇ ਉਨ੍ਹਾਂ ਉੱਤੇ ਹੀ ਵਿਜੀਲੈਂਸ ਦੀਆਂ ਰੇਡਾਂ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਈ.ਡੀ. ਵਲੋਂ ਸੰਜੀਵ ਅਰੋੜਾ ਵਰਗੇ ਆਗੂਆਂ 'ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦੇ ਪਿੱਛੇ ਗੰਭੀਰ ਕਾਰਣ ਹੁੰਦੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਕਾਲੇ ਕਾਰਨਾਮੇ ਇਕ-ਇਕ ਕਰਕੇ ਲੋਕਾਂ ਸਾਹਮਣੇ ਆਉਣ ਲੱਗੇ ਹਨ, ਪਰ ਇਹ ਲੋਕ ਸੱਚਾਈ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਭਾਜਪਾ ਦਫ਼ਤਰਾਂ ਦੇ ਬਾਹਰ ਧਰਨੇ ਅਤੇ ਪ੍ਰਦਰਸ਼ਨ ਕਰ ਰਹੇ ਹਨ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਵੀ ਪੰਜਾਬ ਦਾ ਗਰੀਬ ਵਰਗ ਕੱਚੇ ਮਕਾਨਾਂ ਵਿਚ ਰਹਿਣ ਲਈ ਮਜ਼ਬੂਰ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰੀ ਸਕੀਮਾਂ ਦਾ ਲਾਭ ਅਸਲ ਹੱਕਦਾਰਾਂ ਤੱਕ ਨਹੀਂ ਪਹੁੰਚਿਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਧੋਖਾ ਕੀਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਇਨ੍ਹਾਂ ਦੀਆਂ ਅਸਲ ਸੱਚਾਈਆਂ ਨੂੰ ਸਮਝਣ | ਇਸ ਮੌਕੇ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਜਸਕਰਨ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਸਕੱਤਰ ਹਰਮਨਦੀਪ ਸਿੰਘ ਕੱਲਾ, ਸਕੱਤਰ ਸਵਿੰਦਰ ਸਿੰਘ ਪੰਨੂੰ, ਸਕੱਤਰ ਹਰਜੀਤ ਸਿੰਘ ਕੰਗ, ਨੌਜਵਾਨ ਆਗੂ ਗੁਰਲਾਲ ਸਿੰਘ ਅਲਗੋਂ, ਮੋਰਚਾ ਜਨਰਲ ਸਕੱਤਰ ਅਮਨ ਅਰੋੜਾ, ਮੇਜਰ ਸਿੰਘ ਗਿੱਲ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਭੋਲਾ ਸਿੰਘ ਰਾਣਾ ਗੰਡੀਵਿੰਡ, ਦਿਲਬਾਗ ਸਿੰਘ ਖਾਰਾ, ਸੀਨੀਅਰ ਆਗੂ ਸੁਭਾਸ਼ ਬਾਠ, ਬਚਿੱਤਰ ਸਿੰਘ, ਕੈਪਟਨ ਪੂਰਨ ਸਿੰਘ, ਰਾਮੇਸ਼ ਕਲਸੀ, ਜਸਵਿੰਦਰ ਸਿੰਘ, ਘਣਸ਼ਿਆਮ ਜੋਸ਼ੀ, ਚਰਨਜੀਤ ਸਿੰਘ ਖਾਲਸਾ, ਦਲਜਿੰਦਰ ਸਿੰਘ ਖਾਲਸਾ, ਅਮਨ ਸ਼ਰਮਾ, ਪਰਮਜੀਤ ਸਿੰਘ, ਚਰਨਜੀਤ ਸਿੰਘ ਖਾਲਸਾ ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਸੈਂਕੜੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ ਦੇ ਸਕੂਲਾਂ 'ਚ ਅੱਜ ਮਨਾਇਆ ਜਾਵੇਗਾ ਨੈਸ਼ਨਲ ਟੈਕਨਾਲੋਜੀ ਦਿਵਸ 2026 <br/> ਅਗਲੀ ਖ਼ਬਰ ਸਿੰਪਸ ਇੰਸਟੀਚਿਊਟ ਰਾਣੀ ਵਲਾਹ ਵਿਖੇ 'ਮਾਂ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।