19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੈਡੀਕਲ ਤੇ ਆਰਟਸ ਵਿਸ਼ੇ 'ਚ ਤਰਨ ਤਾਰਨ ਜ਼ਿਲ੍ਹੇ ਦੀ ਟਾਪਰ ਬਣੇ ਅਕਾਲ ਅਕੈਡਮੀ ਦਦੇਹਰ ਸਾਹਿਬ ਦੇ ਵਿਦਿਆਰਥੀ <br/>

ਅਜੀਤ ਡੈਸਕ 16-05-2026
ਚੋਹਲਾ ਸਾਹਿਬ, 15 ਮਈ (ਬਲਵਿੰਦਰ ਸਿੰਘ)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਦਦੇਹਰ ਸਾਹਿਬ ਦਾ ਸੈਸ਼ਨ 2025-26 ਲਈ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਅਤੇ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ | ਮੈਡੀਕਲ ਸਟਰੀਮ ਦਾ ਵਿਦਿਆਰਥੀ ਗੁਰਬੀਰ ਸਿੰਘ ਨੇ 98.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤਰਨ ਤਾਰਨ ਜ਼ਿਲ੍ਹੇ ਵਿਚ ਟਾਪਰ ਬਣਨ ਦਾ ਮਾਣ ਹਾਸਲ ਕੀਤਾ | ਕਾਮਰਸ ਸਟਰੀਮ ਵਿਚ ਖੁਸ਼ਪ੍ਰੀਤ ਕੌਰ ਨੇ 96.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੀ ਸਟਰੀਮ ਵਿਚ ਪਹਿਲਾ ਸਥਾਨ ਅਤੇ ਤਰਨ ਤਾਰਨ ਜ਼ਿਲ੍ਹੇ ਵਿਚ ਟਾਪਰ ਬਣਨ ਦਾ ਮਾਣ ਹਾਸਲ ਕੀਤਾ | ਖੁਸ਼ਪ੍ਰੀਤ ਕੌਰ ਟਰੱਸਟ ਵੱਲੋਂ ਚਲਾਈ ਜਾ ਰਹੀ ਮਾਤਾ ਭੋਲੀ ਸਕੀਮ ਅਧੀਨ ਮੁਫ਼ਤ ਵਿਦਿਆ ਹਾਸਿਲ ਕਰ ਰਿਹਾ ਹੈ | ਇਸੇ ਤਰ੍ਹਾਂ ਸਕੀਮ ਤਹਿਤ ਪੜ੍ਹ ਰਹੀ ਵਿਦਿਆਰਥਣ ਜਸਮੀਤ ਕੌਰ ਨੇ 92 ਪ੍ਰਤੀਸ਼ਤ ਅੰਕ ਮੈਡੀਕਲ ਸਟਰੀਮ ਵਿਚੋਂ ਪ੍ਰਾਪਤ ਕਰਕੇ ਸਕੂਲ ਵਿਚੋਂ ਦੂਸਰਾ ਸਥਾਨ, ਬਲਜਿੰਦਰ ਸਿੰਘ ਨੇ 95 ਪ੍ਰਤੀਸ਼ਤ ਅੰਕ ਕਾਮਰਸ ਸਟਰੀਮ ਵਿਚੋਂ ਹਾਸਲ ਕਰਕੇ ਸਕੂਲ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ | ਅਕੈਡਮੀ ਦੀ ਪਿ੍ੰਸੀਪਲ ਸ੍ਰੀਮਤੀ ਦੀਪਿਕਾ ਕੌਰ ਹੁੱਜਣ ਨੇ ਇਸ ਨਤੀਜੇ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਖੁਸ਼ਦੀਪ ਕੌਰ ਨੇ ਦਸਵੀ ਜਮਾਤ ਵਿਚੋਂ ਵੀ ਚੰਗੇ ਅੰਕ ਹਾਸਲ ਕੀਤੇ ਸਨ | ਉਨ੍ਹਾਂ ਕਿਹਾ ਕਿ ਸੰਸਥਾ ਹਮੇਸ਼ਾਂ ਹੀ ਗਰੀਬ ਪਰਿਵਾਰ ਦੇ ਬੱਚਿਆਂ ਨੂੰ 'ਐਜੂਕੇਟ ਟੂ ਸੇਵ' ਰਾਹੀਂ ਉੱਚ-ਵਿੱਦਿਆ ਦੇਣ ਦਾ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ | ਪਦਮ ਸ੍ਰੀ, ਸ਼੍ਰੋਮਣੀ ਪੰਥ ਰਤਨ, ਵਿੱਦਿਆ ਮਾਰਤੰਡ ਸੰਤ ਬਾਬਾ ਇਕਬਾਲ ਸਿੰਘ ਵਲੋਂ ਅਕੈਡਮੀਆਂ ਦਾ ਲਗਾਇਆ ਵਿੱਦਿਆ ਲਈ ਬੂਟਾ ਦਿਨੋ ਦਿਨ ਫੈਲ ਰਿਹਾ ਹੈ |

ਪਿਛਲੀ ਖ਼ਬਰ ਸੰਤ ਸੂਬਾ ਸਿੰਘ ਸਰਦਾਰ ਹਰੀ ਸਿੰਘ ਸਕੂਲ ਨੰਦਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸਤਲੁਜ ਪਬਲਿਕ ਸਕੂਲ ਠੱਕਰਪੁਰਾ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।