ਤਰਨ ਤਾਰਨ, 17 ਮਈ (ਹਰਿੰਦਰ ਸਿੰਘ)- ਪਿੰਡ ਵਾਂ ਤਾਰਾ ਸਿੰਘ ਦੇ ਇਕ ਕਿਸਾਨ ਦੇ ਖ਼ੇਤਾਂ 'ਚੋਂ ਅਸਲ੍ਹਾ ਬਰਾਮਦ ਹੋਣ 'ਤੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੇ ਸੰਬੰਧ ਵਿਚ ਪਿੰਡ ਡੱਲ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੂੰ ਕਿਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਵਾਂ ਤਾਰਾ ਸਿੰਘ ਦੀ ਜ਼ਮੀਨ ਵਿਚ ਇਕ ਪੀਲੇ ਰੰਗ ਦਾ ਪੈਕਟ ਪਿਆ ਹੈ | ਇਸ ਇਤਲਾਹ 'ਤੇ ਉਨ੍ਹਾਂ ਨੇ ਰਾਜੇਸ਼ ਕੁਮਾਰ ਯਾਦਵ ਏ.ਸੀ. ਕਮਾਂਡਰ 142 ਬਨ, ਈ. ਕੰਪਨੀ ਬੀ.ਓ.ਪੀ ਧਰਮਾ ਨੂੰ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਨਾਲ ਸ਼ਾਮਿਲ ਕਰਕੇ ਜਦ ਸਤਨਾਮ ਸਿੰਘ ਦੇ ਖੇਤਾਂ ਦੀ ਤਲਾਸ਼ੀ ਕੀਤੀ ਤਾਂ ਉਥੋਂ ਇਕ ਪੀਲੇ ਰੰਗ ਦਾ ਪੈਕਟ ਬ੍ਰਾਮਦ ਹੋਇਆ, ਜਿਸ ਖੋਲ੍ਹ ਕੇੇ ਚੈੱਕ ਕੀਤਾ ਤਾਂ ਉਸ 'ਚੋਂ ਇਕ ਪਿਸਟਲ ਮਾਰਕਾ ਸ਼ੌਟ ਮੇਡ ਇਨ ਚਾਈਨਾ 30 ਬੋਰ ਸਮੇਤ ਮੈਗਜੀਨ, ਇਕ ਜਿੰਦਾ ਰੌਂਦ ਬਰਾਮਦ ਹੋਇਆ | ਇਸ ਸੰਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |