ਰਾਜਾਸਾਂਸੀ, ਹਰਸ਼ਾ ਛੀਨਾ, 17 ਮਈ (ਖੀਵਾ/ਕੜਿਆਲ)-ਕਿਰਤੀ ਕਿਸਾਨ ਯੂਨੀਅਨ ਪੰਜਾਬ (ਬਲਾਕ ਹਰਸਾ ਛੀਨਾ) ਦੇ ਵਰਕਰਾਂ ਵਲੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਚੰਡੀਗੜ ਵਿਖੇ ਪੰਜਾਬ ਰਾਜਪਾਲ ਨੂੰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਲਈ ਸ਼ਾਂਤੀਪੂਰਵਕ ਤਰੀਕੇ ਨਾਲ ਪੈਦਲ ਮਾਰਚ ਕਰਕੇ ਮੰਗ ਪੱਤਰ ਸੌਂਪਣ ਜਾ ਰਹੇ ਪੰਜਾਬ ਦੇ ਕਿਸਾਨਾਂ ਤੇ ਅੰਨੇਵਾਹ ਲਾਠੀਚਾਰਜ ਕਰਕੇ ਅੱਥਰੂ ਗੈਸ ਦੇ ਗੋਲੇ ਸੁੱਟ, ਪਾਣੀ ਦੀਆਂ ਤੇਜ ਬੁਛਾੜਾਂ ਮਾਰ, ਗਿ੍ਫਤਾਰੀਆਂ ਕਰ | ਉਪਰੰਤ ਭਾਰੀ ਤਸ਼ੱਦਦ ਕਰਕੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਦੀ ਚੰਡੀਗੜ ਪੁਲੀਸ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ, ਪ੍ਰੈੱਸ ਸਕੱਤਰ ਕਾਬਲ ਸਿੰਘ ਛੀਨਾ ਨੇ ਕਿਹਾ ਕਿ ਕੇਂਦਰ ਦੀ ਜਾਬਰ ਸਰਕਾਰ ਪੰਜਾਬ ਦੇ ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾ ਨਹੀਂ ਸਕਦੀ | ਕਿਸਾਨ ਆਗੂਆਂ ਨੂੰ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਉਹ ਕਿਸਾਨਾਂ ਦੇ ਹੱਕ ਵਿਚ ਵਿਧਾਨ ਸਭਾ ਪੰਜਾਬ ਅਤੇ ਸੰਸਦ ਵਿਚ ਜ਼ੋਰਦਾਰ ਆਵਾਜ਼ ਉਠਾਉਣ ਅਤੇ ਭਾਜਪਾ ਦੇ ਦੇਸ਼ ਵਿਚ ਚੱਲ ਰਹੇ ਆਪ ਮੁਹਾਰੇ ਰੱਥ ਨੂੰ ਰੋਕਣ ਦੀ ਕੋਸ਼ਿਸ਼ ਕਰਨ, ਤਾਂ ਕਿ ਜਮਹੂਰੀਅਤ ਨੂੰ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਜ਼ਬਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ | ਇਸ ਮੌਕੇ ਅਵਤਾਰ ਸਿੰਘ ਛੀਨਾ, ਰਘਬੀਰ ਸਿੰਘ ਲੱਲਾ, ਮੇਜਰ ਸਿੰਘ ਤੋਲਾਨੰਗਲ, ਸੁਖਪਾਲ ਸਿੰਘ ਛੀਨਾ, ਸਾਬਕਾ ਸਰਪੰਚ ਸਾਧਾ ਸਿੰਘ ਛੀਨਾ, ਗੁਰਮੀਤ ਸਿੰਘ ਭਲਾਪਿੰਡ, ਗੁਰਪ੍ਰਤਾਪ ਸਿੰਘ ਬੱਗਾ, ਗੁਰਸੰਗਤ ਸਿੰਘ ਮਹਿਲਾਂਵਾਲਾ, ਸੁੱਚ ਸਿੰਘ, ਸਿਤਾਰਾ ਸਿੰਘ, ਸਤਵੰਤ ਸਿੰਘ, ਲਖਵੰਤ ਸਿੰਘ, ਖਜ਼ਾਨ ਸਿੰਘ ਆਦਿ ਹਾਜ਼ਰ ਸਨ |