02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਡੀ. ਪੀ. ਆਈ. ਸਕੱਤਰ ਸਿੰਘ ਬੱਲ ਵਲੋਂ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਬੁਤਾਲਾ ਦਾ ਨਿਰੀਖਣ

ਅਜੀਤ ਡੈਸਕ 18-05-2026
ਸਠਿਆਲਾ, 17 ਮਈ (ਜਗੀਰ ਸਿੰਘ ਸਫਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਧੂ ਚਾਰਜ ਦੇ ਸਕੱਤਰ ਅਤੇ ਸਿੱਖਿਆ ਵਿਭਾਗ ਸੈਕੰਡਰੀ ਮੁਹਾਲੀ ਦੇ ਡੀ.ਪੀ.ਆਈ. ਸਕੱਤਰ ਸਿੰਘ ਬੱਲ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਬੁਤਾਲਾ ਨਿਰੀਖਣ ਕੀਤਾ ਗਿਆ | ਇਸ ਮੌਕੇ ਤੇ ਡੀ.ਪੀ.ਆਈ. ਸਕੱਤਰ ਸਿੰਘ ਬੱਲ ਵਲੋਂ ਬੱਚਿਆਂ ਅਤੇ ਅਧਿਆਪਕਾਂ ਦਾ ਬਹੁਤ ਹੀ ਪ੍ਰੇਰਨਾਦਾਇਕ ਤੇ ਉਸਾਰੂ ਵਿਚਾਰਾਂ ਨਾਲ ਮਾਰਗ ਦਰਸ਼ਨ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਬੋਰਡ ਦੀਆਂ ਜਮਾਤਾਂ ਵਿਚੋਂ ਚੰਗੇ ਅੰਕ ਪ੍ਰਾਪਤ ਕਰਕੇ ਭਵਿੱਖ ਵਿਚ ਉੱਚੇ ਮੁਕਾਮ 'ਤੇ ਪਹੁੰਚਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਹਨਤ, ਲਗਨ ਨਾਲ ਹਰ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ | ਇਸ ਮੌਕੇ ਤੇ ਪਿ੍ੰ: ਅਵਤਾਰ ਸਿੰਘ ਤੇ ਸਮੂਹ ਅਧਿਆਪਕਾਂ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਾ: ਨਛੱਤਰ ਸਿੰਘ ਬੱਲ, ਲੈਕ: ਹਰਮਿੰਦਰ ਸਿੰਘ, ਮਾ: ਤਲਵਿੰਦਰਬੀਰ ਸਿੰਘ, ਮਾ: ਜਤਿੰਦਰਬੀਰ, ਸੁਖਰਾਜ ਸਿੰਘ, ਸੰਤਰਾਮ ਸਿੰਘ, ਰਵਿੰਦਰ ਕੌਰ, ਅਮਨਜੋਤ ਕੌਰ, ਸੋਨਾ ਰਾਣੀ, ਅਮਨਦੀਪ ਕੌਰ, ਪਮਿੰਦਰ ਕੌਰ, ਸਰਬਜੀਤ ਕੌਰ, ਮਾਨਸੀ, ਰਮਨ ਕੁਮਾਰੀ, ਸੁਖਵਿੰਦਰ ਕੌਰ, ਨਿਸਿਮਾਂ ਲਖੇਸ਼ਰ, ਗਗਨਦੀਪ ਕੌਰ, ਜਗਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੌਂਸਲਰ ਡਿੰਪਲ ਨੂੰ ਐੱਨ.ਓ.ਸੀ. ਨਾ ਦੇਣ 'ਤੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਵਲੋਂ ਧਰਨਾ <br/> ਅਗਲੀ ਖ਼ਬਰ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।