02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੌਂਸਲਰ ਡਿੰਪਲ ਨੂੰ ਐੱਨ.ਓ.ਸੀ. ਨਾ ਦੇਣ 'ਤੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਵਲੋਂ ਧਰਨਾ <br/>

ਅਜੀਤ ਡੈਸਕ 18-05-2026
ਜੰਡਿਆਲਾ ਗੁਰੂ, 17 ਮਈ (ਪ੍ਰਮਿੰਦਰ ਸਿੰਘ ਜੋਸਨ)-ਨਗਰ ਕੌਂਸਲ ਜੰਡਿਆਲਾ ਗੁਰੂ ਵਲੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਦੋ ਵਾਰ ਦੀ ਕੌਂਸਲਰ ਸ੍ਰੀਮਤੀ ਡਿੰਪਲ ਨੂੰ ਐੱਨ. ਓ. ਸੀ. ਨਾ ਦੇਣ ਕਾਰਨ ਰੋਹ ਵਿਚ ਆਏ ਕਾਂਗਰਸੀ ਵਰਕਰਾਂ ਅਤੇ ਕਾਂਗਰਸ ਦੇ ਉਮੀਦਵਾਰਾਂ ਨੇ ਜੰਡਿਆਲਾ ਗੁਰੂ ਹਲਕੇ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਨਗਰ ਕੌਂਸਲ ਦਫਤਰ ਦੇ ਬਾਹਰ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਨਗਰ ਕੌਂਸਲ ਦੇ ਈ.ਓ. ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਉਪਰੰਤ ਕਾਂਗਰਸੀ ਵਰਕਰਾਂ ਦੇ ਰੋਹ ਅੱਗੇ ਝੁਕਦਿਆਂ ਨਗਰ ਕੌਂਸਲ ਵਲੋਂ ਸ੍ਰੀਮਤੀ ਡਿੰਪਲ ਨੂੰ ਐੱਨ.ਓ.ਸੀ. ਦੇ ਦਿੱਤੀ ਗਈ | ਡੈਨੀ ਬੰਡਾਲਾ ਨੇ ਦਾਅਵੇ ਨਾਲ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਜਤਿੰਦਰ ਸਿੰਘ ਨਾਟੀ, ਡਾਕਟਰ ਲਖਵਿੰਦਰ ਸਿੰਘ ਬੰਡਾਲਾ, ਮਲਕੀਤ ਸਿੰਘ ਸਰਜਾ, ਸ਼੍ਰੀਮਤੀ ਡਿੰਪਲ, ਕੋਆਰਡੀਨੇਟਰ ਸ਼ਰਮਾ ਜੀ, ਚਰਨਜੀਤ ਸਿੰਘ ਟੀਟੋ, ਬਲਵਿੰਦਰ ਸਿੰਘ ਗਿੱਲ, ਹਰਦੇਵ ਸਿੰਘ ਰਿੰਕੂ, ਸੁਖਜਿੰਦਰ ਸਿੰਘ ਗੋਲਡੀ ਤੇ ਹੋਰ ਹਾਜ਼ਰ ਸਨ |


ਸ੍ਰੀਮਤੀ ਡਿੰਪਲ ਨੂੰ ਐੱਨ.ਓ.ਸੀ. ਨਾ ਦੇਣ ਕਾਰਨ ਨਗਰ ਕੌਂਸਲ ਦਫ਼ਤਰ ਜੰਡਿਆਲਾ ਗੁਰੂ ਦੇ ਬਾਹਰ ਧਰਨਾ ਦਿੰਦੇ ਹੋਏ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਨਾਲ ਹੋਰ ਆਗੂ | ਤਸਵੀਰ : ਪ੍ਰਮਿੰਦਰ ਸਿੰਘ ਜੋਸਨ


ਪਿਛਲੀ ਖ਼ਬਰ ਲੁੱੁਧੜ 'ਚ 'ਆਪ' ਦੇ ਐੱਸ. ਸੀ. ਵਿੰਗ ਬਲਾਕ ਮਜੀਠੇ ਦੇ ਪ੍ਰਧਾਨ ਰਾਜ ਕੁਮਾਰ ਵਲੋਂ ਪੰਮਾ ਪ੍ਰਧਾਨ ਦਾ ਆਪ 'ਚ ਸ਼ਾਮਿਲ ਹੋਣ... ਅਗਲੀ ਖ਼ਬਰ ਡੀ. ਪੀ. ਆਈ. ਸਕੱਤਰ ਸਿੰਘ ਬੱਲ ਵਲੋਂ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਬੁਤਾਲਾ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।