ਭਾਈ ਪ੍ਰਭਜੀਤ ਸਿੰਘ ਖ਼ਾਲਸਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ
ਅਜੀਤ ਡੈਸਕ
18-05-2026
ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅਮੋਲਕ ਸਿੰਘ ਬਾਜਵਾ ਦੇ ਸਤਿਕਾਰਯੋਗ ਪਿਤਾ ਅਤੇ ਗੁਰਮਤਿ ਪ੍ਰਚਾਰ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਭਾਈ ਪ੍ਰਭਜੀਤ ਸਿੰਘ ਖਾਲਸਾ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਵੱਖ-ਵੱਖ ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਾਜਵਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਅੱਜ ਸ: ਸਕੱਤਰ ਸਿੰਘ ਬੱਲ ਡਾਇਰੈਕਟਰ ਸਕੂਲ ਸਿਖਿਆ (ਸੈਕੰਡਰੀ) ਪੰਜਾਬ ਨੇ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਭਾਈ ਪ੍ਰਭਜੀਤ ਸਿੰਘ ਖਾਲਸਾ ਦੀ ਧਰਮ ਸੁਪਤਨੀ ਸ੍ਰੀਮਤੀ ਹਰਪ੍ਰੀਤ ਕੌਰ, ਗੁਰਮੀਤ ਸਿੰਘ, ਹਰਕਿ੍ਸ਼ਨਜੀਤ ਸਿੰਘ ਬਾਜਵਾ, ਕੰਵਲਜੀਤ ਸਿੰਘ ਪਿ੍ੰਸ ਅਤੇ ਭਾਈ ਭੁਪਿੰਦਰ ਸਿੰਘ ਸਾ: ਹੈੱਡ ਗ੍ਰੰਥੀ, ਜਗਦੀਪ ਸਿੰਘ ਬੁੱਕ ਸੈਲਰ ਵਾਲੇ, ਰਾਗੀ ਭਾਈ ਬਲਵਿੰਦਰ ਸਿੰਘ ਕੰਵਲ, ਡਾ: ਜਸਵੰਤ ਸਿੰਘ ਸਾ: ਸਰਪੰਚ, ਮੱਖਣ ਸਿੰਘ ਟੈਕਸਲਾ ਟੀ.ਵੀ. ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ |