05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਮਰਪੁਰੀ ਸੀਨੀ. ਸੈਕੰ. ਪਬਲਿਕ ਸਕੂਲ ਗੋਇੰਦਵਾਲ ਸਾਹਿਬ ਦੀ ਵਿਦਿਆਰਥਣ ਮੋਨਿਕਾ ਜ਼ਿਲ੍ਹੇ ਵਿਚੋਂ ਅੱਵਲ <br/>

ਅਜੀਤ ਡੈਸਕ 18-05-2026
ਗੋਇੰਦਵਾਲ ਸਾਹਿਬ, 17 ਮਈ (ਸਕੱਤਰ ਸਿੰਘ ਅਟਵਾਲ)—ਸੀ.ਬੀ.ਐੱਸ.ਸੀ. ਬੋਰਡ ਵਲੋਂ ਸੈਸ਼ਨ 2025-26 ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ ਗਏ, ਜਿਸ ਵਿਚ ਅਮਰਪੁਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੋਇੰਦਵਾਲ ਸਾਹਿਬ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੀ ਵਿਦਿਆਰਥਣ ਮੋਨਿਕਾ ਨੇ 98.6 ਫੀਸਦੀ ਅੰਕ ਪ੍ਰਾਪਤ ਕਰਕੇ ਤਰਨ ਤਾਰਨ ਜ਼ਿਲ•ੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਸ਼ਿਵ ਕੁਮਾਰ ਨੇ 97 ਫ਼ੀਸਦੀ, ਤੇਜਿੰਦਰਦੀਪ ਕੌਰ ਨੇ 92.4 ਫ਼ੀਸਦੀ, ਨਿਮਰਤਬੀਰ ਕੌਰ ਨੇ 91 ਫ਼ੀਸਦੀ, ਖੁਸ਼ਪ੍ਰੀਤ ਕੌਰ 90.6 ਫ਼ੀਸਦੀ, ਕਰਨਦੀਪ ਸਿੰਘ ਨੇ 83.8 ਫ਼ੀਸਦੀ, ਪਵਨਦੀਪ ਕੌਰ ਨੇ 82 ਫ਼ੀਸਦੀ, ਹਰਮਨਪ੍ਰੀਤ ਸਿੰਘ ਨੇ 80.6 ਫ਼ੀਸਦੀ ਅਤੇ ਰਮਨਦੀਪ ਕੌਰ ਨੇ 80.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਸਭ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਖਦੀਪ ਸਿੰਘ ਬਾਵਾ, ਪਿ੍ੰਸੀ. ਹਰਨਰਿੰਦਰਦੀਪ ਕੌਰ ਨੇ ਕਿਹਾ ਕੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਇਹ ਕਾਮਯਾਬੀ ਹਾਸਲ ਕੀਤੀ ਹੈ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਸਾਰੇ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਅਤੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ ਬੋਰਡਿੰਗ ਸਕੂਲ ਢੋਟਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਦੇ ਬਰਸੀ ਸਮਾਗਮ 20 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।