05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਤਹਿਸੀਲ ਅਧਿਕਾਰੀਆਂ ਵਲੋਂ ਮਰਦਮਸ਼ੁਮਾਰੀ 'ਚ ਚਹੇਤੇ ਕਰਮਚਾਰੀਆਂ ਦੀਆਂ ਕੱਟੀਆਂ ਜਾ ਰਹੀਆਂ ਡਿਊਟੀਆਂ- ਕੈਰੋਂ <br/>

ਅਜੀਤ ਡੈਸਕ 18-05-2026
ਤਰਨ ਤਾਰਨ, 17 ਮਈ (ਪਰਮਜੀਤ ਜੋਸ਼ੀ)-ਪੰਜਾਬ ਵਿਚ ਮਰਦਮਸ਼ੁਮਾਰੀ ਦਾ ਕੰਮ ਚੱਲ ਰਿਹਾ ਹੈ, ਇਸ ਵਿਚ ਬਹੁਤ ਸਾਰੇ ਅਧਿਆਪਕ ਕਰਮਚਾਰੀਆਂ ਦੀਆਂ ਡਿਊਟੀਆਂ ਵੱਡੀ ਪੱਧਰ 'ਤੇ ਲਗਾਈਆਂ ਗਈਆਂ ਹਨ | ਇਨ੍ਹਾਂ ਕਰਮਚਾਰੀਆਂ ਵਿਚ ਸੁਪਰਵਾਈਜ਼ਰ ਤੇ ਗਿਣਤੀਕਾਰ ਆਉਂਦੇ ਹਨ | ਜਾਣਕਾਰੀ ਦਿੰਦਿਆਂ ਪੰਜਾਬ ਸੁਬਾਰਡੀਨੇਟ ਸਰਸਵਿਜ ਫੈਡਰੇਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕਾਰਜ ਸਿੰਘ ਕੈਰੋਂ, ਸੀਨੀਅਰ ਮੀਤ ਪ੍ਰਧਾਨ ਅੰਮਿ੍ਤਪਾਲ ਸਿੰਘ ਬਾਕੀਪੁਰ, ਗੁਰਪ੍ਰੀਤ ਸਿੰਘ ਮਾੜੀਮੇਘਾ, ਬਲਜੀਤ ਸਿੰਘ ਟੌਮ, ਨਰਿੰਦਰ ਸਿੰਘ ਨੂਰ ਨੇ ਦੱਸਿਆ ਕਿ 13 ਮਈ ਤੱਕ ਗਿਣਤੀਕਾਰਾਂ ਤੇ ਸੁਪਰਵਾਈਜ਼ਰ ਨੇ ਆਪਣਾ ਸੰਬੰਧਿਤ ਸਾਮਾਨ ਲੈ ਕੇ ਆਪੋ ਆਪਣੇ ਖੇਤਰਾਂ 'ਚੋਂ ਜਾ ਕੇ ਸਾਮਾਨ ਦੀ ਵੰਡ ਕਰਕੇ ਕੰਮ ਸ਼ੁਰੂ ਕਰ ਦਿੱਤਾ ਤੇ ਪਿੰਡਾਂ ਦੇ ਨਕਸ਼ੇ ਆਦਿ ਵੀ ਬਣਾ ਲਏ ਹਨ, ਪਰ ਹੁਣ ਤਹਿਸੀਲ ਅਧਿਕਾਰੀਆਂ ਵਲੋਂ ਕੁਝ ਆਪਣੇ ਚਹੇਤਿਆਂ ਦੀ ਮਰਦਮਸ਼ੁਮਾਰੀ ਲੱਗੀਆਂ ਡਿਊਟੀਆਂ ਕੱਟ ਦਿੱਤੀਆਂ ਗਈਆਂ ਹਨ ਤੇ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੇ ਸਟੇਸ਼ਨ ਜਾਂ ਤਾਂ ਵਧਾਏ ਜਾ ਰਹੇ ਹਨ ਜਾਂ ਤਬਦੀਲ ਕੀਤੇ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀ ਖੱਜਲ ਖੁਆਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰਮਚਾਰੀ ਇਸ ਸੰਬੰਧੀ ਅਧਿਕਾਰੀਆਂ ਨਾਲ ਗੱਲ ਕਰਦਾ ਤਾਂ ਉਸ ਨੂੰ ਧਮਕੀ ਦਿੱਤੀ ਜਾਂਦੀ ਕਿ ਤੈਨੂੰ ਨੋਟਿਸ ਕੱਢ ਕੇ ਸਸਪੈਂਡ ਕੀਤਾ ਜਾਵੇਗਾ | ਪੰਜਾਬ ਸੁਬਾਰਡੀਨੇਟ ਸਰਸਵਿਜ ਫੈਡਰੇਸ਼ਨ ਅਧਿਕਾਰੀਆਂ ਇਸ ਗੈਰ ਜਿੰਮੇਵਰਾਨਾ ਕੰਮ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦੀ ਹੈ ਤੇ ਇਸ ਸੰਬੰਧੀ ਇਹ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ, ਤਾਂ ਕਿ ਇਮਾਨਦਾਰੀ ਨਾਲ ਡਿਊਟੀ ਦੇ ਰਹੇ ਕਰਮਚਾਰੀਆਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਐਸ.ਡੀ.ਐਮ. ਅਨੂਪ੍ਰੀਤ ਕੌਰ ਰੰਧਾਵਾ ਦੇ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ- ਭਾਈ ਵਿਰਸਾ ਸਿੰਘ ਖ਼ਾਲਸਾ <br/> ਅਗਲੀ ਖ਼ਬਰ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਡੇ ਬੋਰਡਿੰਗ ਸਕੂਲ ਢੋਟਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।