05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਐਸ.ਡੀ.ਐਮ. ਅਨੂਪ੍ਰੀਤ ਕੌਰ ਰੰਧਾਵਾ ਦੇ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ- ਭਾਈ ਵਿਰਸਾ ਸਿੰਘ ਖ਼ਾਲਸਾ <br/>

ਅਜੀਤ ਡੈਸਕ 18-05-2026
ਤਰਨ ਤਾਰਨ, 17 ਮਈ (ਹਰਿੰਦਰ ਸਿੰਘ)-ਐਸ.ਡੀ.ਐਮ. ਗੁਰਦਾਸਪੁਰ ਵਜੋਂ ਸੇਵਾਵਾਂ ਨਿਭਾਅ ਐਸ.ਡੀ.ਐਮ. ਅਨੁਪ੍ਰੀਤ ਕੌਰ ਰੰਧਾਵਾ ਨੂੰ ਜੰਮੂ ਕਸ਼ਮੀਰ-ਰਾਜਸਥਾਨ ਹਾਈਵੇ ਲਈ ਐਕੁਆਇਰ ਕੀਤੀ ਜ਼ਮੀਨ 'ਚ ਹੋਏ ਗਬਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਇਹ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਐਸ.ਡੀ.ਐਮ. ਵਲੋਂ ਕੀਤੇ ਗ਼ਬਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਐਸ.ਡੀ.ਐਮ. ਰੰਧਾਵਾ 2012 ਬੈਚ ਦੀ ਪੀ.ਸੀ.ਐਸ. ਅਧਿਕਾਰੀ ਹੈ ਅਤੇ ਉਸ ਦੇ ਖ਼ਿਲਾਫ਼ ਥਾਣਾ ਪੱਟੀ ਵਿਖੇ ਇਕ ਕਰੋੜ 63 ਲੱਖ ਰੁਪਏ ਦੇ ਕਰੀਬ ਧੋਖਾਧੜੀ ਦਾ ਪਰਚਾ ਦਰਜ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ, ਤਾਂ ਜੋ ਇਸ ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਇਸ ਜ਼ਮੀਨ ਦੇ ਮਾਮਲੇ ਵਿਚ ਸਾਰੀ ਸੱਚਾਈ ਸਾਹਮਣੇ ਆਵੇ ਅਤੇ ਜਿਹੜਾ ਸਰਕਾਰੀ ਪੈਸਾ ਇਨ੍ਹਾਂ ਨੇ ਰਲ ਕੇ ਗਬਨ ਕੀਤਾ ਹੈ, ਉਸ ਨੂੰ ਸਰਕਾਰੀ ਖਜਾਨੇ ਵਿਚ ਜਮ੍ਹਾਂ ਕਰਵਾਇਆ ਜਾਵੇ ਜਾਂ ਅਸਲ ਕਿਸਾਨਾਂ ਨੂੰ ਇਹ ਰਾਸ਼ੀ ਦਿੱਤੀ ਜਾਵੇ | ਭਾਈ ਖਾਲਸਾ ਨੇ ਕਿਹਾ ਕਿ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਐਸ.ਡੀ.ਐਮ. 'ਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਜਨਗਣਨਾ ਸਟਾਫ਼ ਨੂੰ ਸਕੂਲ ਡਿਊਟੀ ਤੋਂ ਕੀਤਾ ਜਾਵੇ ਫਾਰਗ- ਗੋਹਲਵੜ <br/> ਅਗਲੀ ਖ਼ਬਰ ਤਹਿਸੀਲ ਅਧਿਕਾਰੀਆਂ ਵਲੋਂ ਮਰਦਮਸ਼ੁਮਾਰੀ 'ਚ ਚਹੇਤੇ ਕਰਮਚਾਰੀਆਂ ਦੀਆਂ ਕੱਟੀਆਂ ਜਾ ਰਹੀਆਂ ਡਿਊਟੀਆਂ- ਕੈਰੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।