15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬੱਚਿਆਂ ਦੇ ਪੇਟ 'ਚ ਕੀੜੇ ਹੋਣ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ - ਡਾ. ਸੁਪਿ੍ਯਾ <br/>

ਅਜੀਤ ਡੈਸਕ 19-05-2026
ਤਰਨ ਤਾਰਨ, 18 ਮਈ (ਪਰਮਜੀਤ ਜੋਸ਼ੀ)-ਬੱਚਿਆਂ ਦੇ ਪੇਟ ਵਿਚ ਕਈ ਪ੍ਰਕਾਰ ਦੇ ਕੀੜੇ ਹੋ ਸਕਦੇ ਹਨ ਜਿਵੇਂ ਕਿ ਟੇਪ ਵਾਰਮ, ਫਲੂਕਸ, ਪਿਨ ਵਾਰਮ, ਹੁਕ ਵਾਰਮ, ਰਾਊਡ ਵਾਰਮ, ਐਸਕੈਰਿਸਸ ਆਦਿ | ਪੇਟ ਵਿਚ ਕੀੜੇ ਹੋਣ ਤੇ ਬੱਚਿਆਂ ਵਿਚ ਕੁਝ ਲੱਛਣ ਦਿਖਾਈ ਦਿੰਦੇ ਹਨ ਜਿਵੇਂ ਕਿ ਪੌਟੀ ਵਿਚ ਕੀੜੇ, ਪੇਟ ਵਿਚ ਦਰਦ, ਸਰੀਰ ਥੱਕਿਆ ਰਹਿਣਾ, ਪੇਟ ਖਰਾਬ ਰਹਿਣਾ, ਪੇਟ ਫੁੱਲਣਾ, ਸਰੀਰ ਦਾ ਵਿਕਾਸ ਘੱਟ ਹੋਣਾ, ਦਸਤ ਲੱਗਣਾ ਆਦਿ | ਇਹ ਜਾਣਕਾਰੀ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਰ ਡਾ. ਸੁਪਿ੍ਯਾ ਨੇ ਡਾ. ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਕੀੜੇ ਇਕ ਤਰ੍ਹਾਂ ਦੇ ਪੈਰਾਸਾਈਟ ਹੁੰਦੇ ਹਨ ਜੋ ਕਿ ਬੱਚੇ ਦੀਆਂ ਅੰਤੜੀਆਂ ਵਿਚ ਰਹਿ ਕੇ ਅੰਤੜੀਆਂ ਵਿਚੋਂ ਖੁਰਾਕ ਖਾਂਦੇ ਹਨ ਅਤੇ ਅੰਤੜੀਆਂ ਦੀਆਂ ਪਰਤਾਂ ਵਿਚੋਂ ਖੂਨ ਚੂਸਦੇ ਹਨ | ਇਹ ਜਿਆਦਾਤਰ ਬੱਚਿਆਂ ਵਿਚ ਇਨਫੈਕਸ਼ਨ ਕਰਦੇ ਹਨ ਜੋ ਕਿ ਗੰਦਾ ਪਾਣੀ ਪੀਣ ਨਾਲ, ਇਨਫੈਕਟਿਡ ਮਿੱਟੀ ਖਾਣ ਵਾਲੀ ਜਗ੍ਹਾਂ ਵਿਚ ਖੇਡਣ ਨਾਲ ਬੱਚਿਆਂ ਵਿਚ ਇਹ ਇਨਫੈਕਸ਼ਨ ਹੁੰਦੀ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਅਗਰ ਉਨ੍ਹਾਂ ਦੇ ਬੱਚੇ ਵਿਚ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਤੁਰੰਤ ਚੈਕਅੱਪ ਕਰਵਾਓ |

ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ 'ਤੇ ਮਾਮਲਾ ਦਰਜ ਅਗਲੀ ਖ਼ਬਰ ਜ਼ਿਲ੍ਹੇ ਭਰ ਦੇ ਸਮੂਹ ਕੈਮਿਸਟ 20 ਦੀ ਹੜਤਾਲ ਨੂੰ ਕਾਮਯਾਬ ਬਣਾਉਣ- ਅਗਰਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।