05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਲੁੱਕ ਪਲਾਂਟ 'ਚੋਂ ਰਿੰਮ ਚੋਰੀ ਕਰਨ 'ਤੇ ਮਾਮਲਾ ਦਰਜ <br/>

ਅਜੀਤ ਡੈਸਕ 20-05-2026
ਤਰਨ ਤਾਰਨ, 19 ਮਈ (ਪਰਮਜੀਤ ਜੋਸ਼ੀ)—ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਲੁੱਕ ਪਲਾਂਟ ਵਿਚੋਂ ਰਿੰਮ ਚੋਰੀ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਗੁਰਨਾਮ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਅੰਮਿ੍ਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰਾ ਕੱਕਾ ਕੰਡਿਆਲਾ ਵਿਖੇ ਲੁੱਕ ਪਲਾਂਟ ਹੈ | 10 ਮਈ ਨੂੰ ਦਿਨੇ ਸਾਡੇ ਲੁੱਕ ਪਲਾਂਟ ਵਿਚੋੋਂ ਮਸ਼ੀਨ ਦਾ ਰਿੰਮ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ ਜੋ ਵੀਡੀੳ ਸਾਡੇ ਸੀ.ਸੀ.ਟੀ.ਵੀ. ਵਿਚ ਕੈਦ ਹੈ, ਜੋ ਲੋੜ ਪੈਣ 'ਤੇ ਅਸੀਂ ਦੇ ਸਕਦੇ ਹਾਂ | ਪਹਿਲਾਂ ਵੀ ਪਲਾਂਟ ਵਿੱਚੋ ਲੋਹੇ ਦੀਆਂ ਪਲੇਟਾਂ, ਗੱਡੀਆਂ ਦੀਆਂ ਬੈਟਰੀਆਂ ਅਤੇ ਹੋਰ ਸਮਾਨ ਚੋਰੀ ਹੋਇਆ ਹੈ. ਜੋ ਅਸੀਂ ਸੀ.ਸੀ.ਟੀ.ਵੀ. ਤੋਂੋ ਪਹਿਚਾਣ ਕਰ ਲਈ ਹੈ ਕਿ ਸਾਡੇ ਪਲਾਂਟ ਤੋ ਚੋਰੀ ਗੁਰਭੇਜ ਸਿੰਘ ਅਤੇ ਹਰਨੇਕ ਸਿੰਘ ਵਾਸੀਆਨ ਪਿੰਡ ਬਹਿਲਾ ਨੇ ਹੀ ਕੀਤੀ ਹੈ | ਜਾਂਚ ਅਧਿਕਾਰੀ ਏ.ਐੱਸ.ਆਈ.ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਪਾਬੰਦੀਸ਼ੁਦਾ ਸਮਾਨ ਬਰਾਮਦ <br/> ਅਗਲੀ ਖ਼ਬਰ ਜ਼ਮੀਨ ਵਾਹੁਣ ਤੋਂ ਰੋਕਣ 'ਤੇ ਪਿਸਟਲਾਂ ਨਾਲ ਕੀਤੇ ਫਾਇਰ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।