ਫਤਿਆਬਾਦ, 19 ਮਈ (ਹਰਵਿੰਦਰ ਸਿੰਘ ਧੂੰਦਾ)-ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵਲੋਂ ਧਰਮ ਪ੍ਰਚਾਰ ਲਹਿਰ ਦੇ 536ਵੇਂ ਗੇੜ ਤਹਿਤ ਪਿੰਡ-ਪਿੰਡ ਜਾ ਕੇ ਸਿੱਖੀ ਨੂੰ ਪ੍ਰਫੂਲਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਗੁਰਦੁਆਰਾ ਜੋਗੀ ਪੀਰ ਜੀ ਪਿੰਡ ਭੈਲ ਢਾਏ ਵਾਲੇ ਵਿਖੇ 2 ਦਿਨ ਦੇ ਸਮਾਗਮ ਸ੍ਰੀ ਅਖੰਡ ਕੀਰਤਨੀ ਜਥੇ ਮੁਖੀ ਭਾਈ ਬਲਦੇਵ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ | 16 ਮਈ ਨੂੰ ਸ਼ਨੀਵਾਰ ਨੂੰ ਸ਼ਾਮ ਸਾਢੇ 6 ਵਜੇ ਤੋਂ ਰਾਤ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਚ ਸਮਾਗਮ ਕਰਵਾਇਆ ਗਿਆ | ਜਿਸ ਵਿਚ ਡਾ. ਸੁਖਵਿੰਦਰ ਸਿੰਘ ਜੀਰਾ ਦਾ ਰਾਗੀ ਜਥਾ, ਭਾਈ ਨਿਸ਼ਾਨ ਸਿੰਘ ਝਬਾਲ ਦਾ ਕਵੀਸ਼ਰੀ ਜਥੇ ਵਲੋਂ ਆਈ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਸਮਾਗਮ ਦੌਰਾਨ ਭਾਈ ਹੀਰਾ ਸਿੰਘ ਨੇ ਸੰਗਤ ਨੂੰ ਗੁਰਬਾਣੀ ਨਾਲ ਜੁੜਨ ਅਤੇ ਗੁਰਬਾਣੀ ਦੇ ਧਾਰਨੀ ਹੋਣ ਦੀ ਪ੍ਰੇਰਨਾ ਦਿੱਤੀ | ਇਸੇ ਤਰਾਂ 17 ਮਈ ਦੇ ਸਮਾਗਮ ਦੌਰਾਨ ਭਾਈ ਹਰਮਨਦੀਪ ਸਿੰਘ ਗੁਰਦਾਸਪੁਰ, ਭਾਈ ਬਲਦੇਵ ਸਿੰਘ ਕੀਰਤਨੀ ਜਥਾ, ਭਾਈ ਨਿਸ਼ਾਨ ਸਿੰਘ ਦਾ ਕਵੀਸ਼ਰੀ ਜਥੇ ਵਲੋਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਸਮਾਗਮ ਦੌਰਾਨ 17 ਮਈ ਨੂੰ ਸਵੇਰੇ 10 ਵਜੇ ਅੰਮਿ੍ਤ ਸੰਚਾਰ ਕਰਵਾਇਆ ਗਿਆ ਅਤੇ ਫ੍ਰੀ ਕਕਾਰ ਭੇਂਟ ਕੀਤੇ ਗਏ | ਸਮਾਗਮ ਦੌਰਾਨ ਸ੍ਰੀ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਲਦੇਵ ਸਿੰਘ, ਗੁਰੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਜੱਸਾ ਸਿੰਘ, ਸੁਰਜੀਤ ਸਿੰਘ ਢੋਟੀਆਂ, ਸਰਦੂਲ ਸਿੰਘ ਚੀਮਾ, ਭਾਈ ਨਿਸ਼ਾਨ ਸਿੰਘ ਆਦਿ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ | ਦੋਵੇਂ ਦਿਨ ਚੱਲੇ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |