10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡੇਰਾ ਗਊਆਂ ਵਾਲਾ ਦੇ ਗੱਦੀ ਨਸ਼ੀਨ ਬਣੇ ਸੁਆਮੀ ਵਰਿੰਦਰ ਮੁਨੀ ਦੀ ਵੱਖ-ਵੱਖ ਸੰਤਾਂ-ਮਹਾਪੁਰਖਾਂ ਨੇ ਕੀਤੀ ਦਸਤਾਰਬੰਦੀ

ਅਜੀਤ ਡੈਸਕ 29-05-2026
ਖਡੂਰ ਸਾਹਿਬ, 28 ਮਈ (ਰਸ਼ਪਾਲ ਸਿੰਘ ਕੁਲਾਰ)-ਤਪ ਅਸਥਾਨ ਸੁਆਮੀ ਸੰਕਰ ਗਿਰ ਜੀ ਡੇਰਾ ਗਊਆਂ ਵਾਲਾ ਸੰਤ ਨਗਰ ਸੰਘਰਕੋਟ ਵਿਖੇ ਇਕ ਸਾਦੇ ਅਤੇ ਧਾਰਮਿਕ ਸਮਾਗਮ ਦੌਰਾਨ ਸੁਆਮੀ ਵਰਿੰਦਰ ਮੁਨੀ ਨੂੰ ਡੇਰੇ ਦਾ ਉਤਰਾਅਧਿਕਾਰੀ ਬਣਾਉਂਦੇ ਹੋਏ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਨੇ ਦਸਤਾਰਬੰਦੀ ਕੀਤੀ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ, ਉਪਰੰਤ ਮਹੰਤ ਜੀਵਨ ਮੁਨੀ ਸਰਾਏ ਖਾਸ ਜਲੰਧਰ, ਕਾਰ ਸੇਵਾ ਖਡੂਰ ਸਾਹਿਬ ਤੋਂ ਬਾਬਾ ਗੁਰਪ੍ਰੀਤ ਸਿੰਘ, ਦਮਦਮੀ ਟਕਸਾਲ ਵਲੋਂ ਜਥੇ ਬਾਬਾ ਬੋਹੜ ਸਿੰਘ, ਗਿਆਨੀ ਗੁਰਦੀਪ ਸਿੰਘ, ਗੁਰਦੁਆਰਾ ਗੁਰਦਰਸਨ ਪ੍ਰਕਾਸ਼ ਮਹਿਤਾ ਸਾਹਿਬ ਤੋਂ ਜਥੇਦਾਰ ਕਿਰਪਾਲ ਸਿੰਘ, ਮਹੰਤ ਰਾਮ ਮੁਨੀ ਸੇਰੋਂ, ਮਹੰਤ ਰਜਿੰਦਰ ਦਾਸ ਉਪਲ, ਮਹੰਤ ਦਰਸਨ ਦਾਸ ਟਾਂਗਰਾ, ਮਹੰਤ ਪ੍ਰੇਮਾ ਨੰਦ ਉਪਲ, ਬਾਬਾ ਬਿਕਰ ਸਿੰਘ ਨਿਰਮਲ ਆਸਰਮ ਖਡੂਰ ਸਾਹਿਬ ਆਦਿ ਸੰਤਾਂ-ਮਹਾਂਪੁਰਸ਼ਾਂ ਨੇ ਸੁਆਮੀ ਵਰਿੰਦਰ ਮੁਨੀ ਨੂੰ ਦਸਤਾਰ ਸਜਾਈ ਅਤੇ ਡੇਰੇ ਦੀ ਗੱਦੀ ਉਪਰ ਬਿਰਾਜਮਾਨ ਕੀਤਾ | ਇਸ ਮੌਕੇ ਸੁਆਮੀ ਵਰਿੰਦਰ ਮੁਨੀ ਨੇ ਦੱਸਿਆ ਕਿ ਇਸ ਡੇਰੇ ਉਪਰ ਸੁਆਮੀ ਸ਼ੰਕਰ ਗਿਰ, ਸੁਆਮੀ ਖੁਸੀ ਗਿਰ, ਸੁਆਮੀ ਸਿੰਧ, ਸੁਆਮੀ ਸਰੂਪ ਗਿਰ, ਸੁਆਮੀ ਕੇਵਲ ਗਿਰ ਅਤੇ ਸੁਆਮੀ ਨਰਾਇਣ ਗਿਰੀ ਨੇ ਤੱਪ ਕੀਤਾ ਹੈ ਅਤੇ ਅੱਜ ਜੋ ਸੇਵਾ ਮੈਨੂੰ ਬਖਸੀ ਗਈ ਹੈ, ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜਰ ਜਾਣ ਕਿ ਨਿਭਾਵਾਂਗਾ | ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸਤਪਾਲ ਸਿੰਘ ਨੱਥੋਕੇ ਸਰਕਲ ਪ੍ਰਧਾਨ ਨੇ ਨਿਭਾਈ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ, ਜਥੇ. ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ, ਜਥੇ. ਨੌਰੰਗ ਸਿੰਘ ਨਾਗੋਕੇ, ਕਰਮਜੀਤ ਸਿੰਘ ਸਰਪੰਚ ਪੀ.ਏ ਵਿਧਾਇਕ ਟੌਂਗ, ਗੁਰਜੀਤ ਸਿੰਘ ਸਰਪੰਚ ਸੰਗਰਕਲਾਂ, ਜੋਗਾ ਸਿੰਘ ਸੰਗਰ ਸਰਕਲ ਪ੍ਰਧਾਨਵਲੋਂ ਵੀ ਦਸਤਾਰਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਵਿਖੇ ਲਗਾਇਆ ਮੋਰਚਾ ਅੱਠਵੇਂ ਦਿਨ ਵੀ ਰਿਹਾ ਜਾਰੀ ਅਗਲੀ ਖ਼ਬਰ ਰਾਜਬੀਰ ਸਿੰਘ ਭੁੱਲਰ ਵਲੋਂ ਕਿਸਾਨ ਆਗੂ ਬਾਬਾ ਬਲਜਿੰਦਰ ਸਿੰਘ ਕਾਲਾ ਨਾਲ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।