10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੰਯੁਕਤ ਕਿਸਾਨ ਮੋਰਚਾ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਵਿਖੇ ਲਗਾਇਆ ਮੋਰਚਾ ਅੱਠਵੇਂ ਦਿਨ ਵੀ ਰਿਹਾ ਜਾਰੀ

ਅਜੀਤ ਡੈਸਕ 29-05-2026
ਨੌਸ਼ਹਿਰਾ ਪੰਨੂੰਆਂ, 28 ਮਈ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਖੰਡ ਮਿੱਲ ਬਚਾਓ ਮੋਰਚਾ ਸੇਰੋਂ ਵਲੋਂ ਦਿਨ-ਰਾਤ ਪੱਕਾ ਮੋਰਚਾ ਅੱਠਵੇਂ ਦਿਨ ਵੀ ਜਾਰੀ ਰਿਹਾ | ਖੰਡ ਮਿੱਲ ਸੇਰੋਂ ਵਿਚ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਸੂਬਾਈ ਆਗੂ ਹਰਜਿੰਦਰ ਸਿੰਘ ਟਾਂਡਾ, ਪ੍ਰਗਟ ਸਿੰਘ ਜਾਮਾਰਾਏ, ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਰੇਸ਼ਮ ਸਿੰਘ ਫੈਲੋਕੇ, ਜੱਸਾ ਸਿੰਘ ਕੱਦਗਿੱਲ, ਇੰਦਰਜੀਤ ਸਿੰਘ ਮਰਹਾਣਾ, ਸੁਖਦੇਵ ਸਿੰਘ ਤੁੜ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਹਦ ਧੱਕੇਸ਼ਾਹੀ ਨਾਲ ਕਿਸਾਨਾਂ ਦੇ ਸ਼ੇਅਰਾਂ ਨਾਲ ਬਣੀ ਸੰਪਤੀ ਦੀ ਮਾਲਕੀ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਕਿਸਾਨ ਵੱਡੀ ਪੱਧਰ 'ਤੇ ਵਿਰੋਧ ਕਰਦੇ ਹਨ ਅਤੇ ਕਿਸੇ ਕੀਮਤ 'ਤੇ ਵੀ ਮਿੱਲ ਦੀ ਮਾਲਕੀ ਨੂੰ ਬਦਲਣ ਨਹੀਂ ਦਿੱਤਾ ਜਾਏਗਾ | ਇਸ ਮੌਕੇ ਬੋਲਦਿਆਂ ਵੱਖ-ਵੱਖ ਕਿਸਾਨ ਆਗੂਆਂ ਅਤੇ ਸਹਿਕਾਰੀ ਖੰਡ ਮਿੱਲ ਸੇਰੋਂ ਬਚਾਓ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਧੱਕੇਸ਼ਾਹੀ ਨਾਲ ਸਾਡੀ ਸੰਪਤੀ ਪੁੱਡਾ ਦੀ ਕਾਲੋਨੀ ਇਸ ਤਰ੍ਹਾਂ ਧੱਕੇ ਨਾਲ ਤਬਦੀਲ ਨਹੀਂ ਕਰ ਸਕਦੀ | ਅਸੀਂ ਇਸਦਾ ਹਰ ਹਾਲਤ ਵਿਚ ਵਿਰੋਧ ਕਰਦੇ ਰਹਾਂਗੇ | ਇਸ ਮੌਕੇ ਬਲਦੇਵ ਸਿੰਘ ਕੰਬੋਅ, ਹਰਜਿੰਦਰ ਸਿੰਘ ਕਾਲੇ, ਸੁਖਪਾਲ ਸਿੰਘ ਸਿੱਧੂ, ਦਲਜੀਤ ਸਿੰਘ ਦਿਆਲਪੁਰਾ, ਜਗੀਰ ਸਿੰਘ ਗੰਡੀਵਿੰਡ, ਮਨਜੀਤ ਸਿੰਘ ਬੱਗੂ, ਰਤਨ ਸਿੰਘ ਢੰਡ, ਮੇਹਰ ਸਿੰਘ ਬਿਸ਼ੰਬਰਪੁਰ, ਸੋਨੀ ਰਾਜੇਵਾਲ, ਅਨਮੋਲ ਸਿੰਘ ਗੋਰਖਾ, ਇੰਦਰਜੀਤ ਸਿੰਘ ਮਰਹਾਣਾ, ਖਜਾਨ ਸਿੰਘ, ਸਰਪੰਚ ਜੋਰਾ ਸਿੰਘ, ਨਾਜਰ ਸਿੰਘ, ਤਰਸੇਮ ਸਿੰਘ, ਕਥਾ ਸਿੰਘ, ਕਸ਼ਮੀਰ ਸਿੰਘ ਸੇਰੋਂ, ਅਮਰੀਕ ਸਿੰਘ ਸੇਰੋਂ, ਗੇਜਾ ਸਿੰਘ ਸੇਰੋਂ, ਬਲਦੇਵ ਸਿੰਘ ਸੇਰੋਂ ਦਾਰਾ ਸਿੰਘ ਚੋਹਲਾ ਸਾਹਿਬ ਤੇ ਸਵਿੰਦਰ ਸਿੰਘ ਤੁੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅੰਡਰ-19 ਕਿ੍ਕਟ ਮੁੰਡਿਆਂ ਦੇ ਮੁਕਾਬਲਿਆਂ 'ਚ ਤਰਨ ਤਾਰਨ ਨੇ ਪਠਾਨਕੋਟ ਨੂੰ ਹਰਾਇਆ ਅਗਲੀ ਖ਼ਬਰ ਡੇਰਾ ਗਊਆਂ ਵਾਲਾ ਦੇ ਗੱਦੀ ਨਸ਼ੀਨ ਬਣੇ ਸੁਆਮੀ ਵਰਿੰਦਰ ਮੁਨੀ ਦੀ ਵੱਖ-ਵੱਖ ਸੰਤਾਂ-ਮਹਾਪੁਰਖਾਂ ਨੇ ਕੀਤੀ ਦਸਤਾਰਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।