11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੇਵਾ ਕੇਂਦਰ ਮੁਲਾਜ਼ਮ ਤਰਨ ਤਾਰਨ ਵਲੋੋਂ ਰੁਜ਼ਗਾਰ ਦਫ਼ਤਰ ਦਾ ਕੀਤਾ ਗਿਆ ਬਾਈਕਾਟ <br/>

ਅਜੀਤ ਡੈਸਕ 04-06-2026
ਤਰਨ ਤਾਰਨ, 3 ਜੂਨ (ਹਰਿੰਦਰ ਸਿੰਘ)—ਧਰਨੇ ਦੌਰਾਨ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਤਰਨ ਤਾਰਨ ਵਲੋਂ ਰੁਜ਼ਗਾਰ ਦਫ਼ਤਰ ਦਾ ਕੀਤਾ ਗਿਆ ਬਾਈਕਾਟ | ਧਰਨੇ ਦੀ ਪ੍ਰਧਾਨਗੀ ਕਰਦਿਆਂ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਤਰਨ ਤਾਰਨ ਦੇ ਪ੍ਰਧਾਨ ਗੁਰਸੇਵਕ ਸਿੰਘ ਲਾਲੂ ਘੁੰਮਣ ਨੇ ਕਿਹਾ ਕਿ ਸਰਕਾਰ ਵਲੋਂ ਅਜੇ ਮੁਲਾਜ਼ਮਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਜਾਰੀ ਹੈ | ਸੇਵਾ ਕੇਂਦਰ ਤਰਨ ਤਰਨ ਦੇ ਮੁਲਾਜ਼ਮ ਡੀ.ਸੀ. ਦਫ਼ਤਰ ਤਰਨ ਤਾਰਨ ਅੱਗੇ 26 ਮਈ ਤੋਂ ਲੈ ਕੇ ਅੱਜ 9ਵੇਂ ਦਿਨ ਵੀ ਧਰਨਾ ਲਗਾ ਕੇ ਬੈਠੇ ਹਨ | ਸਰਕਾਰ ਉਨ•ਾਂ ਨਾਲ ਬੈਠ ਕੇ ਗੱਲ ਕਰਨ ਦੀ ਬਜਾਏ ਹੜਤਾਲ 'ਤੇ ਬੈਠੇ ਮੁਲਾਜ਼ਮਾਂ ਦੀ ਜਗ•ਾ 'ਤੇ ਨਵੀਂ ਭਰਤੀ ਕਰ ਰਹੀ ਹੈ | ਉਨ•ਾਂ ਕਿਹਾ ਕਿ ਜੇਕਰ ਸੇਵਾ ਕੇਂਦਰ ਮੁਲਾਜ਼ਮਾਂ ਦੀ ਨੌਕਰੀ ਨੂੰ ਖਤਰਾ ਆਇਆ ਤਾਂ ਆਉਣ ਵਾਲੇ ਸਮੇਂ ਵਿਚ ਹਰ ਪ੍ਰਕਾਰ ਦਾ ਵਿਰੋਧ ਕੀਤਾ ਜਾਵੇਗਾ | ਇਸ ਸਮੇਂ ਭਰਾਤਰੀ ਜਥੇਬੰਦੀਆਂ ਨੇ ਸਿਰਕਤ ਕੀਤੀ ਅਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਤਜ਼ਰਬੇ ਦੱਸੇ ਕਿ ਸਰਕਾਰ ਨੂੰ ਜੇਕਰ ਅਸੀਂ ਘੇਰ ਸਕਦੇ ਹਾਂ | ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ੂੰ ਪਹਿਲ ਦੇ ਕੇ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ, ਜਿਸਦਾ ਸਿੱਧਾ ਅਸਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੇ ਚੁੱਲਿਆ ਤੇ ਘਾਹ ਉਘਾਉਣਾ ਹੈ | ਸੇਵਾ ਸਹਾਇਕ ਪ੍ਰਧਾਨ ਵਰਿੰਦਰ ਸਿੰਘ ਜੋਤੀ ਨੇ ਕਿਹਾ ਕੇ ਜੇਕਰ ਅਜੇ ਵੀ ਸਰਕਾਰ ਉਨ•ਾਂ ਦੀਆ ਮੰਗਾਂ ਬਾਰੇ ਧਿਆਨ ਨਹੀਂ ਦਿੰਦੀ ਤਾਂ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਆਪਣੇ ਪ੍ਰੋਟੈਸਟ ਦਾ ਰੂਪ ਬਦਲ ਕੇ ਸਰਕਾਰ ਦਾ ਤਿੱਖਾ ਵਿਰੋਧ ਕਰਾਂਗੇ ਤੇ ਆਪਣੀਆਂ ਮੰਗਾ ਦਾ ਹੱਲ ਕਰਵਾਵਾਂਗੇ | ਇਸ ਮੌਕੇ ਸੇਵਾ ਕੇਂਦਰ ਮੁਲਾਜ਼ਮਾਂ ਦੇ ਹੱਕ ਵਿਚ ਸ਼ਹੀਦ ਭਗਤ ਸਿੰਘ ਨੌਜਵਾਨ ਦੇ ਸੂਬਾ ਕਮੇਟੀ ਮੈਂਬਰ ਸੁਲੱਖਣ ਸਿੰਘ ਤੁੜ, ਜਤਿੰਦਰ ਸਿੰਘ ਫਰੀਦਕੋਟ, ਨਵਦੀਪ ਸਿੰਘ ਕੋਟਕਪੁਰਾ, ਜ਼ਿਲ•ਾ ਪ੍ਰਧਾਨ ਕੈਪਟਨ ਸਿੰਘ, ਮੰਗਲ ਸਿੰਘ ਜਵੰਦਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਜਵੰਦਾ, ਚਮਕੌਰ ਸਿੰਘ ਭੁੱਲਰ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੁਖਵਿੰਦਰ ਸਿੰਘ ਦੁੱਗਲਵਾਲਾ, ਮੀਤ ਪ੍ਰਧਾਨ ਨਿਸ਼ਾਨ ਸਿੰਘ, ਸੁਖਦੇਵ ਸਿੰਘ, ਜਤਿੰਦਰ ਸਿੰਘ ਸ਼ਹਾਬਪੁਰ, ਸੁਖਦੇਵ ਸਿੰਘ ਸ਼ਾਹਪੁਰ, ਰਘਬੀਰ ਸਿੰਘ ਰੈਸ਼ੀਆਣਾ, ਪ੍ਰਭਦਿਆਲ ਸਿੰਘ ਅਲਾਦੀਨਪੁਰ, ਫਤਿਹ ਸਿੰਘ ਪਿੱਦੀ, ਤਰਸੇਮ ਸਿੰਘ ਸ਼ੇਰੋਂ, ਸਰਮੁਖ ਸਿੰਘ ਸ਼ੇਰੋਂ, ਕਾਮਰੇਡ ਦੇਵੀ ਕੁਮਾਰੀ ਜਨਰਲ ਸਕੱਤਰ ਖੇਤ ਮਜ਼ਦੂਰ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ•ਾ ਸਕੱਤਰ ਚਮਨ ਲਾਲ ਦਰਾਜਕੇ, ਭਗਵਾਨ ਸਿੰਘ ਕਾਜੀਕੋਟ, ਸੰਨੀ ਪੱਟੀ ਆਦਿ ਆਗੂ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਲਈ ਜੋੜ-ਤੋੜ ਜਾਰੀ, ਸਪੱਸ਼ਟ ਬਹੁਮਤ ਤੋਂ 'ਆਪ', ਕੈਰੋਂ ਗਰੁੱਪ ਤੇ ਕਾਂਗਰਸ ਦੂਰ <br/>... ਅਗਲੀ ਖ਼ਬਰ ਕਾਂਗਰਸ ਪਾਰਟੀ ਨੇ ਨਰਿੰਦਰ ਸਿੰਘ ਸੰਧੂ ਨੂੰ ਸੌਂਪੀ ਜ਼ਿਲ੍ਹਾ ਐਸ.ਆਈ.ਆਰ. ਕੋਆਰਡੀਨੇਟਰ ਦੀ ਜ਼ਿੰਮੇਵਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।