10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮਜੀਠੀਆ ਔਖੇ ਸਮੇਂ 'ਚ ਆਪਣੇ ਵਰਕਰਾਂ ਨਾਲ ਚਟਾਂਨ ਵਾਂਗ ਖੜ੍ਹਦੇ ਰਹੇ- ਬਿੱਲਾ <br/>

ਅਜੀਤ ਡੈਸਕ 04-06-2026
ਖਡੂਰ ਸਾਹਿਬ, 3 ਜੂਨ (ਰਸਪਾਲ ਸਿੰਘ ਕੁਲਾਰ)-ਸ਼ੋ੍ਰਮਣੀ ਅਕਾਲੀ ਦਲ ਦੇ ਧਾਕੜ ਜਰਨੈਲ ਬਿਕਰਮ ਸਿੰਘ ਮਜੀਠੀਆ ਆਪਣੇ ਵਰਕਰਾਂ ਨਾਲ ਔਖੇ ਸਮੇਂ ਵਿਚ ਚੱਟਾਨ ਵਾਂਗ ਖੜਨ ਵਾਲੇ ਆਗੂ ਹਨ, ਜਿਸ ਦੀ ਮਿਸਾਲ ਬੀਤੇ ਦਿਨਾਂ ਤੋਂ ਜਨਤਾ ਦੇਖ ਰਹੀ ਹੈ ਕਿ ਕਿਵੇਂ ਭਗਵੰਤ ਮਾਨ ਸਰਕਾਰ ਦੀ ਧੱਕੇਸਾਹੀ ਸਦਕਾ ਘਰ ਵਿਚ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਸੁੱਤੇ ਪਏ ਇਕ ਨੌਜਵਾਨ ਨੂੰ ਤੜਕੇ ਮੁੱਖ ਮੰਤਰੀ ਦਾ ਹੱਥ ਠੋਕਾ ਬਣੇ ਪੁਲਿਸ ਦੇ ਕੁਝ ਅਧਿਕਾਰੀ ਚੁੱਕ ਕੇ ਨਾਜਾਇਜ਼ ਤੌਰ 'ਤੇ ਪੁਲਿਸ ਥਾਣੇ ਵਿਚ ਰੱਖਦੇ ਹਨ ਅਤੇ ਜਦੋਂ ਬਿਕਰਮ ਸਿੰਘ ਮਜੀਠੀਆ ਆਪਣੇ ਵਰਕਰ ਨੂੰ ਨਾਜਾਇਜ਼ ਪੁਲਿਸ ਹਿਰਾਸਤ ਰੱਖਣ ਦਾ ਸਬੂਤ ਮੰਗਦੇ ਹਨ ਤਾਂ ਉਲਟਾ ਉਨ੍ਹਾਂ ਉਪਰ ਹੀ ਪੁਲਿਸ ਵਲੋਂ ਕਾਰਵਾਈ ਕਰ ਦਿੱਤੀ ਜਾਂਦੀ ਹੈ ਅਤੇ ਮਜੀਠੀਆ ਨੂੰ ਗਿ੍ਫ਼ਤਾਰ ਕਰਨ ਲਈ ਪੰਜਾਬ ਦੀ ਪੂਰੀ ਪੁਲਿਸ ਫੋਰਸ ਨੂੰ ਝੋਕ ਦਿੱਤਾ ਜਾਂਦਾ ਹੈ, ਜੋ ਕਿ ਸਰੇਆਮ ਧੱਕੇਸਾਹੀ ਹੈ | ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਰਜਿੰਦਰ ਸਿੰਘ ਬਿੱਲਾ ਵੈਰੋਵਾਲ ਸਰਕਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਸੁਖਵੰਤ ਸਿੰਘ ਮੱਲਾ ਵੀ ਹਾਜਰ ਸਨ | ਰਜਿੰਦਰ ਬਿੱਲਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਇਸ ਵੇਲੇ ਲੋਕਾਂ ਦੇ ਮਨਾ ਵਿਚ ਭਾਰੀ ਰੋਸ ਹੈ, ਜਿਸ ਦਾ ਜਵਾਬ ਜਨਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਦੇਵੇਗੀ | ਉਨ੍ਹਾਂ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਸਮੁਚੇ ਵਰਕਰ ਅਤੇ ਆਗੂ ਮਜੀਠੀਆ ਨਾਲ ਚੱਟਾਂਨ ਵਾਂਗ ਖੜੇ ਹਨ ਅਤੇ ਭਗਵੰਤ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ | ਇਸ ਮੌਕੇ ਮਨਜਿੰਦਰ ਸਿੰਘ ਕਾਜੀਵਾਲ, ਪਲਵਿੰਦਰ ਸਿੰਘ ਮੀਆਂਵਿੰਡ ਸਰਕਲ ਪ੍ਰਧਾਨ, ਸਰਵਣ ਸਿੰਘ ਸਰਪੰਚ ਤੱਖਤੂਚੱਕ, ਸਤਪਾਲ ਸਿੰਘ ਨੱਥੋਕੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਗੁਰੂ ਕਾ ਖ਼ੂਹ ਵਿਖੇ ਗੁਰਮਤਿ ਸਿਖਲਾਈ ਕੈਂਪ 5 ਨੂੰ <br/> ਅਗਲੀ ਖ਼ਬਰ ਸੈਂਟਰਲ ਕਾਨਵੈਂਟ ਸਕੂਲ ਪੱਟੀ ਵਿਖੇ ਅਧਿਆਪਕਾਂ ਦਾ ਕਪੈਸਟੀ ਬਿਲਡਿੰਗ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।