26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਰਸੂਲਪੁਰ ਕਲਾਂ ਵਿਖੇ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ, 40 ਪ੍ਰਾਣੀ ਗੁਰੂ ਵਾਲੇ ਬਣੇ

ਅਜੀਤ ਡੈਸਕ 08-06-2026
ਨਵਾਂ ਪਿੰਡ, 7 ਜੂਨ (ਜਸਪਾਲ ਸਿੰਘ)-ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਵਲੋਂ ਗੁਰਮਤਿ ਪ੍ਰਚਾਰ ਲਹਿਰ ਤਹਿਤ ਪਿੰਡ ਰਸੂਲਪੁਰ ਕਲਾਂ ਵਿਖੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਮੂਹ 'ਚ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ 'ਚ ਪੰਜ ਪਿਆਰਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਜੱਜ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ ਦੀ ਪ੍ਰੇਰਨਾ ਨਾਲ ਗੁਰੂ ਵਾਲੇ ਬਣੇ 40 ਪ੍ਰਾਣੀਆਂ ਅੰਮਿ੍ਤ ਪਾਨ ਕਰਵਾਇਆ ਗਿਆ | ਇਸ ਮੌਕੇ ਪ੍ਰਚਾਰਕ ਭਾਈ ਜੱਜ ਵਲੋਂ ਵਲੋਂ 'ਅਜੀਤ' ਵਿਸ਼ੇਸ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਇਹ ਅੰਮਿ੍ਤ ਸੰਚਾਰ ਧਰਮ ਪ੍ਰਚਾਰ ਕਮੇਟੀ ਦੁਆਰਾ ਸ਼੍ਰੋਮਣੀ ਕਮੇਟੀ ਦੀ ਗੁਰਮਤਿ ਪ੍ਰਚਾਰ ਲਹਿਰ ਤਹਿਤ ਕਰਵਾਇਆ ਗਿਆ ਤੇ ਅੰਮਿ੍ਤ ਪਾਨ ਕਰਨ ਵਾਲਿਆਂ ਨੂੰ ਕਕਾਰ ਧਰਮ ਪ੍ਰਚਾਰ ਕਮੇਟੀ ਵਲੋਂ ਭੇਟਾ ਰਹਿਤ ਦਿੱਤੇ ਗਏ ਹਨ | ਇਸ ਮੌਕੇ ਪੰਜ ਪਿਆਰਿਆਂ ਭਾਈ ਗੁਰਿੰਦਰ ਸਿੰਘ ਰਾਜਾ, ਜੱਜ ਸਿੰਘ ਪ੍ਰਚਾਰਕ, ਭਾਈ ਮਨਦੀਪ ਸਿੰਘ ਅਬਦਾਲ, ਪ੍ਰਚਾਰਕ ਭਾਈ ਸਵਰਨ ਸਿੰਘ ਆਦਿ ਨੂੰ ਅਮਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਤੇ ਸਮੂਹ ਗੁਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਐੱਨ.ਡੀ.ਏ. ਦੀ ਪ੍ਰੀਖਿਆ ਵਿਚ ਇਤਿਹਾਸ ਰਚਣ ਵਾਲੀ ਕੋਮਲਪ੍ਰੀਤ ਕੌਰ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਅਗਲੀ ਖ਼ਬਰ ਬੇਰੁਜ਼ਗਾਰਾਂ ਉੱਪਰ ਕੀਤੇ ਲਾਠੀਚਾਰਜ ਦੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਨੇ ਕੀਤੀ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।