26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ ਗਰੁੱਪ) ਦਾ ਜ਼ਿਲ੍ਹਾ ਜਨਰਲ ਸਕੱਤਰ ਕੁਲਵੰਤ ਸਿੰਘ ਕੋਟਲਾ ਦਿਨ-ਦਿਹਾੜੇ ਹੋਇਆ ਲੁੱਟ ਦਾ ਸ਼ਿਕਾਰ

ਅਜੀਤ ਡੈਸਕ 08-06-2026
ਮਜੀਠਾ, 7 ਜੂਨ (ਮਨਿੰਦਰ ਸਿੰਘ ਸੋਖੀ)-ਘੱਲੂਘਾਰਾ ਹਫਤਾ ਹੋਣ ਕਰਕੇ ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਪਰ ਇਸ ਦੇ ਨਾਲ ਹੀ ਲੁਟੇਰਿਆਂ ਦੇ ਵੀ ਹੌਂਸਲੇ ਬੁਲੰਦ ਹਨ ਉਹ ਵੀ ਆਪਣੀਆਂ ਘਿਨਾਉਣੀਆਂ ਕਾਰਵਾਈਆਂ ਕਰਨ ਤੋਂ ਬਾਜ ਨਹੀਂ ਆ ਰਹੇ | ਘਟਨਾ ਅੱਜ ਦੁਪਹਿਰ ਦੀ ਹੈ ਜਦ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ ਗਰੁੱਪ) ਦਾ ਜਿਲ੍ਹਾ ਜਨਰਲ ਸਕੱਤਰ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਇਨ੍ਹਾਂ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋ ਗਿਆ | ਕੁਲਵੰਤ ਸਿੰਘ ਕੋਟਲਾ ਦੇ ਦੱਸਣ ਅਨੁਸਾਰ ਉਹ ਅੱਜ ਮਿਤੀ 7 ਜੂਨ ਨੂੰ ਆਪਣੀ ਪਤਨੀ ਨਾਲ ਦੁਪਹਿਰ ਕਰੀਬ 2 ਵਜੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਬਟਾਲਾ ਨੂੰ ਬਰਾਸਤਾ ਭਾਲੋਵਾਲੀ, ਸੇਖਵਾਂ ਜਾ ਰਿਹਾ ਸੀ ਤਾਂ ਪਿਛੋਂ ਸਪਲੈਂਡਰ ਮੋਟਰ ਸਾਈਕਲ 'ਤੇ ਸਵਾਰ ਇਕ ਮੋਨਾ ਨੌਜਵਾਨ ਜਿਸ ਨੇ ਚਿੱਟੀ ਟੀ ਸ਼ਰਟ ਪਹਿਨੀ ਸੀ ਨੇ ਉਸ ਦੇ ਮੋਟਰ ਸਾਈਕਲ ਨੂੰ ਲੱਤ ਮਾਰ ਕੇ ਸੁੱਟਣਾ ਚਾਹਿਆ ਪਰ ਉਹ ਸੰਭਲ ਗਿਆ ਇੰਨੇ ਵਿਚ ਮੋਟਰ ਸਾਈਕਲ ਸਵਾਰ ਲੁਟੇਰੇ ਨੇ ਕੁਲਵੰਤ ਸਿੰਘ ਦੇ ਗਲ ਪਾਏ ਕੁੜਤੇ ਦੀ ਸੱਜੀ ਵੱਖੀ ਵਾਲੀ ਜੇਬ ਨੂੰ ਹੱਥ ਪਾ ਲਿਆ ਅਤੇ ਖਿੱਚ ਕੇ ਜੇਬ ਹੀ ਕੁੜਤੇ ਨਾਲੋਂ ਵੱਖ ਕਰਕੇ ਉਸ ਵਿਚ ਪਿਆ ਸਾਮਾਨ ਲੈ ਕੇ ਫਰਾਰ ਹੋ ਗਿਆ | ਕੁਲਵੰਤ ਸਿੰਘ ਦੇ ਦੱਸਣ ਅਨੁਸਾਰ ਉਸ ਦੀ ਇਸ ਜੇਬ ਵਿਚ ਉਸ ਦਾ ਮੋਬਾਈਲ ਫੋਨ, ਪਰਸ ਜਿਸ ਵਿਚ ਉਸ ਦਾ ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਪਾਰਟੀ ਦਾ ਸ਼ਨਾਖਤੀ ਕਾਰਡ, 2100 ਰੁਪਏ ਨਕਦ ਅਤੇ ਕੁਝ ਹੋਰ ਦਸਤਾਵੇਜ਼ ਸਨ | ਉਸ ਨੇ ਸੰਭਲ ਕੇ ਮੋਟਰ ਸਾਈਕਲ ਉਕਤ ਲੁਟੇਰੇ ਦੇ ਪਿਛੇ ਲਗਾਇਆ ਪਰ ਉਹ ਕਾਫੀ ਦੂਰ ਨਿਕਲ ਚੁੱਕਾ ਸੀ | ਕੁਲਵੰਤ ਸਿੰਘ ਦੇ ਦਸੱਣ ਅਨੁਸਾਰ ਉਹ ਪੁਲਿਸ ਥਾਣਾ ਮਜੀਠਾ ਵਿਖੇ ਇਤਲਾਹ ਕਰਨ ਵਾਸਤੇ ਆਇਆ ਤਾਂ ਮਜੀਠਾ ਪੁਲਿਸ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਕਿਹਾ ਕਿ ਤੁਸੀਂ ਥਾਣਾ ਘਨੀਏ ਕੇ ਬਾਂਗਰ ਜਾਂ ਅਲੀਵਾਲ ਥਾਣੇ ਜਾਓ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਮੋਬਾਈਲ ਫੋਨ ਅਜੇ ਚਾਲੂ ਹਾਲਤ ਵਿਚ ਉਸ ਨੂੰ ਟਰੇਸ ਕਰਕੇ ਲੁਟੇਰੇ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਮਜੀਠਾ ਪੁਲਿਸ ਨੇ ਉਸ ਦੀ ਇਕ ਨਾ ਸੁਣੀ ਅਤੇ ਉਹ ਨਿਰਾਸ਼ ਹੋ ਕੇ ਵਾਪਸ ਪਰਤ ਆਇਆ | ਕੁਲਵੰਤ ਸਿੰਘ ਨੇ ਕਿਹਾ ਕਿ ਅਗਰ ਇਕ ਮੁਹਤਬਰ ਵਿਅਕਤੀ ਦੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਤਾਂ ਫਿਰ ਆਮ ਵਿਅਕਤੀ ਦੀ ਸੁਣਵਾਈ ਕਿਥੇ ਹੋਵੇਗੀ | ਥਾਣਾ ਮਜੀਠਾ ਵਿਖੇ ਮਮਾਲੇ ਸੰਬੰਧੀ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਘਟਨਾ ਮਜੀਠਾ ਪੁਲਿਸ ਥਾਣੇ ਦੀ ਹਦੂਦ ਤੋਂ ਬਾਹਰ ਹੋਈ ਹੈ ਇਸ ਕਰਕੇ ਇਹ ਮਾਮਲਾ ਥਾਣਾ ਮਜੀਠਾ ਵਿਖੇ ਦਰਜ ਨਹੀਂ ਹੋ ਸਕਦਾ | ਕੁਲਵੰਤ ਸਿੰਘ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਤਫਤੀਸ਼ ਕਰਕੇ ਇਨਸਾਫ ਦੀ ਮੰਗ ਕੀਤੀ |
ਪਿਛਲੀ ਖ਼ਬਰ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕਰਨ ਵਾਲੀ 'ਆਪ' ਸਰਕਾਰ ਵਲੋਂ ਰੁਜ਼ਗਾਰ ਮੰਗ ਰਹੇ ਨੌਜਵਾਨ... ਅਗਲੀ ਖ਼ਬਰ ਐੱਨ.ਡੀ.ਏ. ਦੀ ਪ੍ਰੀਖਿਆ ਵਿਚ ਇਤਿਹਾਸ ਰਚਣ ਵਾਲੀ ਕੋਮਲਪ੍ਰੀਤ ਕੌਰ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।