05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਾਬਾ ਸੁਰਜਨ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ- ਬਾਬਾ ਢੋਟੀ <br/>

ਅਜੀਤ ਡੈਸਕ 09-06-2026
ਸ਼ਾਹਬਾਜ਼ਪੁਰ, 8 ਜੂਨ (ਪਰਦੀਪ ਬੇਗੇਪੁਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸੇਵਕ ਧੰਨ ਧੰਨ ਬਾਬਾ ਸੁਰਜਨ ਜੀ ਦੇ ਪੰਜ ਹਾੜ (19 ਜੂਨ) ਨੂੰ ਮਨਾਏ ਜਾਣ ਵਾਲੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਨੇ ਦੱਸਿਆ ਕਿ ਬਾਬਾ ਸੁਰਜਨ ਜੀ ਦੀ ਯਾਦ ਵਿਚ ਇਹ ਜੋੜ ਮੇਲਾ ਹਰ ਸਾਲ ਸੰਤ ਬਾਬਾ ਤਾਰਾ ਸਿੰਘ ਸੰਤ ਬਾਬਾ ਚਰਨ ਸਿੰਘ ਸਰਹਾਲੀ ਵਾਲਿਆਂ ਦੇ ਅਸ਼ੀਰਵਾਦ ਸਦਕਾ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ | ਇਸ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ 7 ਜੂਨ ਨੂੰ ਅਰੰਭ ਕਰ ਦਿੱਤੇ ਗਏ ਹਨ ਤੇ ਇਕ ਸੌ ਤੋਂ ਵੱਧ ਸ੍ਰੀ ਅਖੰਡ ਪਾਠਾਂ ਦੇ ਭੋਗ 19 ਜੂਨ ਤੱਕ ਕ੍ਰਮਵਾਰ ਪਾਏ ਜਾਣਗੇ | ਇਸ ਮੌਕੇ ਪੰਥ ਦੇ ਸਿਰਮੌਰ ਢਾਡੀ ਜਥੇ ਭਾਈ ਸੁਰਜੀਤ ਸਿੰਘ ਵਾਰਿਸ ਸਮੇਤ ਅਨੇਕਾਂ ਜਥੇ ਹਾਜ਼ਰੀ ਭਰਨਗੇ | ਸ਼ਾਮ ਨੂੰ 5 ਵਜੇ ਦੇਸ਼ ਦੀਆਂ ਨਾਮਵਰ ਕਬੱਡੀ ਟੀਮਾਂ ਵਿਚਕਾਰ ਰੋਮਾਂਚਕ ਮੈਚ ਖੇਡੇ ਜਾਣਗੇ | ਇਸ ਮੌਕੇ ਸਾਰੇ ਦਿਨ ਗੁਰੂ ਕਾ ਲੰਗਰ ਅਟੱੁਟ ਵਰਤਾਇਆ ਜਾਵੇਗਾ | ਇਸ ਮੌਕੇ ਬਾਬਾ ਗੁਰਮੇਜ ਸਿੰਘ ਢੋਟੀ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਆਈ ਸੰਗਤ ਲਈ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਜੋੜ ਮੇਲੇ 'ਤੇ ਵੱਡੀ ਗਿਣਤੀ ਵਿਚ ਹਾਜ਼ਰੀ ਭਰਨ ਤੇ ਬਾਬਾ ਸੁਰਜਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ |

ਪਿਛਲੀ ਖ਼ਬਰ ਮਾਈ ਭਾਗੋ ਕਾਲਜ ਆਫ਼ ਫ਼ਾਰਮੇਸੀ ਵਿਖੇ ਪੀ. ਪੀ. ਐੱਮ. ਈ. ਟੀ. ਦਾ ਪੇਪਰ ਹੋਇਆ <br/> ਅਗਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਨੂੰ ਭਾਰਤ ਵਿਚੋਂ ਸਰਬ-ਉੱਤਮ ਸਕੂਲ ਹੋਣ ਦਾ ਮਾਣ ਪ੍ਰਾਪਤ ਹੋਇਆ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।