05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮਾਈ ਭਾਗੋ ਕਾਲਜ ਆਫ਼ ਫ਼ਾਰਮੇਸੀ ਵਿਖੇ ਪੀ. ਪੀ. ਐੱਮ. ਈ. ਟੀ. ਦਾ ਪੇਪਰ ਹੋਇਆ <br/>

ਅਜੀਤ ਡੈਸਕ 09-06-2026
ਤਰਨ ਤਾਰਨ, 8 ਜੂਨ (ਇਕਬਾਲ ਸਿੰਘ ਸੋਢੀ)-ਬਾਬਾ ਫਰੀਦ ਯੂਨੀਵਰਸਿਟੀ ਵਲੋਂ ਆਯੋਜਿਤ ਕੀਤੀ ਗਈ ਪੀ. ਪੀ. ਐੱਮ. ਈ. ਟੀ. ਦੀ ਪ੍ਰੀਖਿਆ ਦਾ ਕੇਂਦਰ ਮਾਈ ਭਾਗੋ ਕਾਲਜ ਆਫ਼ ਫਾਰਮੇਸੀ ਤਰਨ ਤਾਰਨ ਵਿਖੇ ਬਣਾਇਆ ਗਿਆ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆ ਵਿਚੋਂ ਵਿਦਿਆਰਥੀ ਪੇਪਰ ਦੇਣ ਲਈ ਪੁੱਜੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਕਰਵਾਈ ਗਈ ਪੀ.ਪੀ.ਐੱਮ.ਈ.ਟੀ. ਦੀ ਪ੍ਰੀਖਿਆ ਦਾ ਕੇਂਦਰ ਮਾਈ ਭਾਗੋ ਕਾਲਜ ਆਫ਼ ਫਾਰਮੇਸੀ ਤਰਨ ਤਾਰਨ ਵਿਖੇ ਬਣਾਇਆ ਗਿਆ ਸੀ, ਜਿੱਥੇ ਵਿਦਿਆਰਥੀ ਪੇਪਰ ਦੇਣ ਲਈ ਪੁੱਜੇ | ਉਨ੍ਹਾਂ ਕਿਹਾ ਕਿ ਕਾਲਜ ਵਲੋਂ ਪੇਪਰ ਦੇਣ ਲਈ ਆਏ ਵਿਦਿਆਰਥੀਆਂ ਲਈ ਸਾਰੇ ਯੋਗ ਪ੍ਰਬੰਧ ਕੀਤੇ ਹੋਏ ਸਨ ਅਤੇ ਕਾਲਜ ਵਿਚ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਸਨ, ਜਿਵੇਂ ਕਿ ਪ੍ਰੀਖਿਆ ਕੇਂਦਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਚੈਕਿੰਗ ਕੀਤੀ ਗਈ ਅਤੇ ਕਾਲਜ ਵਿਚ ਸੀ.ਸੀ.ਟੀ.ਵੀ ਕੈਮਰੇ ਕਲਾਸਾਂ ਵਿਚ ਲਗਾਏ ਗਏ ਤਾਂ ਜੋ ਪ੍ਰੀਖਿਆ ਨਕਲ ਰਹਿਤ ਹੋ ਸਕੇ | ਉਨ੍ਹਾਂ ਕਿਹਾ ਕਿ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਵਿਦਿਆਰਥੀਆਂ ਵਲੋਂ ਵੀ ਪੇਪਰ ਅਮਨ ਅਮਾਨ ਨਾਲ ਦਿੱਤਾ ਗਿਆ |

ਪਿਛਲੀ ਖ਼ਬਰ ਪੱਕਾ ਆੜ੍ਹਤੀ ਅਤੇ ਕੱਚਾ ਆੜ੍ਹਤੀਆਂ 'ਚ ਟਕਰਾਅ ਦੇ ਚੱਲਦਿਆਂ ਦਾਣਾ ਮੰਡੀ ਤਰਨ ਤਾਰਨ ਰਹੀ ਬੰਦ <br/> ਅਗਲੀ ਖ਼ਬਰ ਬਾਬਾ ਸੁਰਜਨ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ- ਬਾਬਾ ਢੋਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।