ਤਰਨ ਤਾਰਨ, 9 ਜੂਨ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ 2 ਅਣਪਛਾਤੇ ਲੁਟੇਰਿਆਂ ਵਲੋਂ ਰਸਤੇ ਵਿਚ ਜਾ ਰਹੇ ਇਕ ਵਿਅਕਤੀ ਪਾਸੋਂ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖਏ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਜੰਡੋਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅੇਤ ਉਸ ਦਾ ਭਣੇਵਾਂ 7 ਜੂਨ 2026 ਨੂੰ ਏ.ਪੀ.ਕੇ.ਐੱਫ ਸਕੂਲ ਸ਼ੇਖਚੱਕ ਪੇਪਰ ਦੇਣ ਲਈ ਆਇਆ ਸੀ, ਉਹ ਆਪਣੇ ਭਣੇਵੇਂ ਨੂੰ ਸਕੂਲ ਛੱਡ ਕੇ ਆਪ ਚਾਹ ਪਾਣੀ ਪੀਣ ਲਈ ਵੇਈਪੂਈ ਸਾਈਡ ਨੂੰ ਗਿਆ ਤਾਂ ਉਹ ਰਿਸ਼ਤੇ ਵਿਚ ਰੁਕ ਕੇ ਪਾਣੀ ਪੀ ਰਿਹਾ ਸੀ ਤਾਂ 2 ਅਣਪਛਾਤੇ ਵਿਅਕਤੀਆਂ ਵਲੋਂ ਉਸ ਦੇ 2 ਫੋਨ ਅਤੇ ਮੋਟਰਸਾਈਕਲ ਸਪਲੈਡਰ ਨੰਬਰ ਪੀ.ਬੀ. 46 ਵਾਈ. 858 ਖੋਹ ਕੇ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |