28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਅੰਗਰੇਜ਼ ਸਿੰਘ ਆਸਲ ਤੇ ਨਿਸ਼ਾਨ ਸਿੰਘ ਜੌੜਾ ਨੂੰ ਨਿਯੁਕਤੀ ਪੱਤਰ ਦਿੱਤੇ <br/>

ਨਵੇਂ ਬਣੇ ਚੇਅਰਮੈਨਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਹੋਰ ਆਗੂ | ਤਸਵੀਰ ਕਾਲੇਕੇ <br/> 10-06-2026
ਪੱਟੀ, 9 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰ ਦਿਓ ਅਤੇ ਐੱਸ.ਸੀ. ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਦੀ ਆਵਾਜ਼ ਬੁਲੰਦ ਕਰੋ | ਮੇਰੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾ ਤੁਹਾਡੇ ਨਾਲ ਹਨ | ਇਹ ਸ਼ਬਦ ਪੱਟੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਤਰਨ ਤਾਰਨ ਹਰਮਿੰਦਰ ਸਿੰਘ ਗਿੱਲ ਨੇ ਕਾਂਗਰਸ ਐੱਸ.ਸੀ. ਸੈੱਲ ਜ਼ਿਲਾ ਤਰਨ ਤਾਰਨ ਵਿਚ ਅੰਗਰੇਜ ਸਿੰਘ ਆਸਲ ਨੂੰ ਕਾਂਗਰਸ ਐੱਸ.ਸੀ. ਸੈੱਲ ਬਲਾਕ ਪੱਟੀ ਦਾ ਚੇਅਰਮੈਨ ਅਤੇ ਨਿਸ਼ਾਨ ਸਿੰਘ ਜੌੜਾ ਨੂੰ ਕਾਂਗਰਸ ਐਸ.ਸੀ. ਸੈੱਲ ਬਲਾਕ ਨੌਸ਼ਹਿਰਾ ਪੰਨੂੰਆ ਦੇ ਚੇਅਰਮੈਨ ਬਨਣ 'ਤੇ ਨਿਯੁਕਤੀ ਪੱਤਰ ਦੇਣ ਸਮੇ ਕਹੇ | ਇਸ ਮੌਕੇ ਐਸ.ਸੀ. ਸੈੱਲ ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਸਾਬਕਾ ਸਰਪੰਚ ਹਰਚੰਦ ਸਿੰਘ ਨਦੋਹਰ ਵੀ ਮੌਜੂਦ ਸਨ | ਇਸ ਸਮੇਂ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ, ਜੋ ਆਪਣੇ ਵਰਕਰ ਦਾ ਸਮੇਂ ਸਮੇਂ ਤੇ ਬਣਦਾ ਮਾਣ ਸਤਿਕਾਰ ਕਰਦੀ ਹੈ | ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਸਨੇ ਪੰਜਾਬ ਦਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਰਬਪੱਖੀ ਵਿਕਾਸ ਕਰਵਾਇਆ ਸੀ | ਹੁਣ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਸਿਰਫ ਜੁਮਲੇਬਾਜ਼ੀ ਨਾਲ ਹੀ ਸਾਰਿਆ ਹੈ | ਇੱਥੇ ਵਿਕਾਸ ਦੇ ਨਾਂਅ 'ਤੇ ਕੋਈ ਕੰਮ ਨਹੀਂ ਹੋਇਆ | ਇਸ ਦੀ ਮਿਸਾਲ ਪੱਟੀ ਹਲਕਾ ਹੈ ਜਿੱਥੇ ਸਵਾ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਵਿਕਾਸ ਕਾਰਜ ਨਹੀਂ ਕਰਵਾਏ ਜਾ ਸਕੇ | ਇਸ ਮੌਕੇ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਪੱਟੀ ਹਲਕੇ ਦੇ ਲੋਕ 2027 ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ |

ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦੀ ਰੋਕਥਾਮ ਲਈ ਪ੍ਰਸ਼ਾਸਨ ਚੁੱਕੇ ਕਦਮ- ਡਾ. ਲੌਹੁਕਾ <br/> ਅਗਲੀ ਖ਼ਬਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ 'ਚ ਕਮਲ ਦਾ ਫੁੱਲ ਘਰ-ਘਰ ਪਹੁੰਚਾਇਆ ਜਾਵੇਗਾ- ਵੇੲੀਂਪੂਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।