29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਿਧਾਨ ਸਭਾ ਹਲਕਾ ਖਡੂਰ ਸਾਹਿਬ 'ਚ ਕਮਲ ਦਾ ਫੁੱਲ ਘਰ-ਘਰ ਪਹੁੰਚਾਇਆ ਜਾਵੇਗਾ- ਵੇੲੀਂਪੂਈ <br/>

ਅਜੀਤ ਡੈਸਕ 10-06-2026
ਫਤਿਆਬਾਦ, 9 ਜੂਨ (ਹਰਵਿੰਦਰ ਸਿੰਘ ਧੂੰਦਾ)-ਨਿਤ ਦਿਨ ਚੱਲ ਰਹੀਆਂ ਗੋਲੀਆਂ ਦੇ ਦਹਿਸ਼ਤ ਦੇ ਛਾਏ ਹੇਠ ਜੀਅ ਰਹੇ ਲੋਕਾਂ ਨੂੰ ਹੁਣ ਇਕੋ ਇਕ ਆਸ ਦੀ ਕਿਰਨ ਸਿਰਫ ਭਾਰਤੀ ਜਨਤਾ ਪਾਰਟੀ ਵਿਚੋੋਂ ਦਿੱਖ ਰਿਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾਕਟਰ ਅਵਤਾਰ ਸਿੰਘ ਵੈਈਪੂਈ ਜ਼ਿਲ੍ਹਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਨੇ ਕਿਹਾ ਿ ਜਿਥੇ- ਜਿਥੇ ਵੀ ਭਾਜਪਾ ਦੀਆਂ ਸਰਕਾਰਾਂ ਹਨ, ਉਥੇ ਹਰ ਵਰਗ ਸ਼ਾਂਤੀ ਨਾਲ ਜਿੰਦਗੀ ਬਤੀਤ ਕਰ ਰਿਹਾ ਹੈ, ਚਾਹੇ ਕਿਸਾਨਾਂ ਦੀ ਐਮ.ਐਸ.ਪੀ ਦੀ ਗੱਲ ਹੋਵੇ ਜੋ ਗੁਆਂਢੀ ਸੂਬਾ ਹਰਿਆਣੇ ਵਿਚ ਕਿਸਾਨਾਂ ਨੂੰ ਹਰਿਆਣਾ ਦੀ ਨਾਇਬ ਸਿੰਘ ਸੈਣੀ ਦੀ ਸਰਕਾਰ ਵਲੋੋਂ 23 ਫਸਲਾਂ 'ਤੇ ਐੱਮ. ਐੱਸ.ਪੀ. ਦਿੱਤੀ ਜਾ ਰਹੀ ਹੈ | ਇੰਡਸਟਰੀ ਦੀ ਸਭ ਤੋਂ ਵੱਧ ਉਦਯੋਗ ਹਰਿਆਣਾ ਪ੍ਰਾਂਤ ਵਿਚ ਲੱਗ ਰਹੇ ਹਨ | ਜੇਕਰ ਗੱਲ ਕੀਤੀ ਜਾਵੇ ਮੁਲਾਜ਼ਮ ਵਰਗ ਦੀ ਤਾਂ ਹਰਿਆਣਾ ਸਰਕਾਰ ਵਲੋੋਂ ਸਮੇਂ ਸਿਰ ਮੁਲਾਜ਼ਮਾਂ ਨੂੰ ਡੀ.ਏ. ਦਿੱਤਾ ਜਾ ਰਿਹਾ ਹੈ ਪਰ ਪੰਜਾਬ ਦੇ ਮੁਲਾਜ਼ਮ ਆਪਣੇ ਹੱਕ ਲੈਣ ਲਈ ਕੋਰਟ ਵਿਚ ਪਹੁੰਚਣ ਲਈ ਮਜ਼ਬੂਰ ਹੋ ਰਹੇ ਹਨ | ਨਸ਼ੇ ਨਾਲ ਨਿੱਤ ਮਾਵਾਂ ਦੇ ਪੁੱਤ ਆਪਣੀ ਜਿੰਦਗੀ ਖ਼ਤਮ ਕਰ ਰਹੇਂ ਹਨ, ਕਰਜੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਿਹੀ ਹੈ, ਬਿਜ਼ਨਸਮੈਨ ਸਹਿਮੇ ਹੋਏ ਹਨ | ਅਖੀਰ ਵਿਚ ਡਾਕਟਰ ਅਵਤਾਰ ਸਿੰਘ ਵੈਈਪੂਈ ਨੇ ਕਿਹਾ ਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਆਪਣੇ ਭਾਜਪਾ ਦੇ ਜਝਾਰੂ ਆਗੂਆਂ ਨਾਲ ਹਰੇਕ ਪਿੰਡ, ਹਰੇਕ ਬੂਥ, ਹਰੇਕ ਘਰ ਦੇ ਦਰਵਾਜੇ ਤੱਕ ਕਮਲ ਦਾ ਫੁੱਲ ਲੈ ਕੇ ਜਾਣਗੇ ਅਤੇ ਲੋਕਾਂ ਤੱਕ ਨਰਿੰਦਰ ਮੋਦੀ ਦਾ ਸੰਦੇਸ਼ ਪਹੁੰਚਣਗੇ | ਇਸ ਮੌਕੇੇ ਡਾਕਟਰ ਵੈਈਪੂਈ ਦੇ ਨਾਲ ਮੇਹਰ ਸਿੰਘ ਬਾਣੀਆਂ ਮੰਡਲ ਪ੍ਰਧਾਨ ਖਡੂਰ ਸਾਹਿਬ, ਕੁਲਦੀਪ ਸਿੰਘ ਮਾਲਮੋਹਰੀ ਮੰਡਲ ਪ੍ਰਧਾਨ ਨੌਰੰਗਬਾਦ, ਨਰਿੰਦਰ ਸਿੰਘ ਕੱਲਾ ਮੰਡਲ ਪ੍ਰਧਾਨ ਗੋਇੰਦਵਾਲ ਸਾਹਿਬ, ਸੁਖਵਿੰਦਰ ਸਿੰਘ ਜੀਓਬਾਲਾ ਮੰਡਲ ਪ੍ਰਧਾਨ ਮਾਣੋਚਾਹਲ, ਖੁਸ਼ਪਿੰਦਰ ਸਿੰਘ ਬ੍ਰਹਮਪੁਰਾ ਮੰਡਲ ਪ੍ਰਧਾਨ ਚੋਹਲਾ ਸਾਹਿਬ, ਹਰਪ੍ਰੀਤ ਸਿੰਘ ਕੰਗ ਜ਼ਿਲ੍ਹਾ ਪ੍ਰਧਾਨ ਜੀ ਰਾਮ ਜੀ ਸੈੱਲ, ਪ੍ਰਗਟ ਸਿੰਘ ਬਾਠ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਿਸਾਨ ਮੋਰਚਾ, ਬੱਚਿਤਰ ਸਿੰਘ ਅਲਵਾਲਪੁਰ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਿਸਾਨ ਮੋਰਚਾ, ਅੰਸ਼ਬੀਰ ਸਿੰਘ ਨੌਰੰਗਬਾਦ ਮੰਡਲ ਜਨਰਲ ਸਕੱਤਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਅੰਗਰੇਜ਼ ਸਿੰਘ ਆਸਲ ਤੇ ਨਿਸ਼ਾਨ ਸਿੰਘ ਜੌੜਾ ਨੂੰ ਨਿਯੁਕਤੀ ਪੱਤਰ ਦਿੱਤੇ <br... ਅਗਲੀ ਖ਼ਬਰ ਸਮੇਂ ਸਿਰ ਪਤਾ ਲੱਗਣ 'ਤੇ ਮੂੰਹ ਅਤੇ ਗਲੇ ਦੇ ਕੈਂਸਰ ਤੋਂ ਬਚਿਆ ਜਾ ਸਕਦਾ- ਡਾ. ਰੰਧਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।