21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਰਪੰਚ ਪ੍ਰਦੀਪ ਸਿੰਘ ਵਲੋਂ ਨਵ-ਨਿਯੁਕਤ ਐੱਸ. ਐੱਚ.ਓ. ਵੈਰੋਵਾਲ ਦਾ ਸਨਮਾਨ <br/>

ਅਜੀਤ ਡੈਸਕ 12-06-2026
ਮੀਆਂਵਿੰਡ, 11 ਜੂਨ (ਗੁਰਪ੍ਰਤਾਪ ਸਿੰਘ ਸੰਧੂ)-ਜ਼ਿਲ੍ਹਾ ਪੁਲਿਸ ਮੁਖੀ ਤਰਨ ਤਾਰਨ ਵਲੋਂ ਸਬ ਇੰਸਪੈਕਟਰ ਅੰਮਿ੍ਤਪਾਲ ਸਿੰਘ ਨੂੰ ਬਤੌਰ ਥਾਣਾ ਵੈਰੋਵਾਲ ਦਾ ਐੱਸ. ਐੱਚ. ਓ. ਨਿਯੁਕਤ ਕੀਤਾ ਗਿਆ | ਉਨ੍ਹਾਂ ਦੇ ਥਾਣੇ ਦਾ ਚਾਰਜ ਸੰਭਾਲਣ ਉਨ੍ਹਾਂ ਦੇ ਨਜ਼ਦੀਕੀ ਸਾਥੀ ਆਮ ਆਦਮੀ ਪਾਰਟੀ ਦੇ ਐਜੂਕੇਸ਼ਨ ਕੋਆਰਡੀਨੇਟਰ ਸਰਪੰਚ ਪ੍ਰਦੀਪ ਸਿੰਘ ਬੋਦੇਵਾਲ ਨੇ ਆਪਣੇ ਸਾਥੀਆਂ ਸਮੇਤ ਐੱਸ. ਐੱਚ. ਓ. ਅੰਮਿ੍ਤਪਾਲ ਸਿੰਘ ਦਾ ਸਨਮਾਨ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਪ੍ਰਦੀਪ ਸਿੰਘ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਤੇ ਉਹ ਇਕੱਠੇ ਇੱਕੋ ਕਾਲਜ਼ ਅਤੇ ਇਕੋ ਕਲਾਸ ਵਿਚ ਪੜ੍ਹੇ ਹਨ | ਉਨ੍ਹਾਂ ਦੱਸਿਆ ਕਿ ਅੰਮਿ੍ਤਪਾਲ ਸਿੰਘ ਉਸ ਸਮੇਂ ਵੀ ਬਾਸਕਟਿਬਾਲ ਦਾ ਵੱਡਾ ਖਿਡਾਰੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਐੱਚ. ਓ. ਵੈਰੋਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਥਾਣੇ ਆਏ ਹਰੇਕ ਵਿਅਕਤੀ ਭਾਵੇਂ ਉਹ ਅਮੀਰ ਭਾਵੇਂ ਉਹ ਗਰੀਬ ਹੋਵੇ ਸਭ ਨਾਲ ਬਹੁਤ ਹਲੇਮੀ ਨਾਲ ਪੇਸ਼ ਆਇਆ ਜਾਵੇ, ਤਾਂ ਜੋ ਲੋਕਾਂ ਨੂੰ ਆਪਣੀ ਕੋਈ ਮੁਸ਼ਕਿਲ ਦੱਸਣ ਵਿਚ ਹਿਚਕਚਾਹਟ ਨਾ ਹੋਵੇ ਤੇ ਪੁਲਿਸ ਪ੍ਰਸ਼ਾਸਨ ਤੇ ਉਨ੍ਹਾਂ ਦਾ ਭਰੋਸਾ ਬਣਿਆ ਰਹੇ | ਇਸ ਮੌਕੇ ਹਲਕੇ ਦੇ ਯੂਥ ਵਿੰਗ ਦੇ ਕੁਆਰਡੀਨੇਟਰ ਸਰਪੰਚ ਰਣਧੀਰ ਸਿੰਘ ਬਦੇਸ਼ਾ, ਸਰਪੰਚ ਜਗਬੀਰ ਸਿੰਘ ਸਰਾਂ, ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਸਰਪੰਚ ਕੁਲਬੀਰ ਸਿੰਘ ਪੁਰੇਵਾਲ, ਸਰਪੰਚ ਪਰਮਜੀਤ ਸਿੰਘ ਦੇਵਾਂ ਵਾਰ, ਸਰਪੰਚ ਗੁਰਜੀਤ ਸਿੰਘ ਫੱਤੂਵਾਲ, ਸਰਪੰਚ ਬਲਵਿੰਦਰ ਸਿੰਘ ਸਕਿਆਂਵਾਲੀ ਆਦਿ ਵਲੋਂ ਵੀ ਐੱਸ. ਐੱਚ. ਓ. ਅੰਮਿ੍ਤਪਾਲ ਸਿੰਘ ਨੂੰ ਥਾਣੇ ਦਾ ਚਾਰਜ ਸੰਭਾਲਣ ਲਈ ਜੀ ਆਇਆਂ ਕਿਹਾ |

ਪਿਛਲੀ ਖ਼ਬਰ ਸਾਬਕਾ ਸਿਵਲ ਸਰਜਨ ਕੋਲੋਂ ਗੈਂਗਸਟਰਾਂ ਨੇ ਮੰਗੀ 2 ਕਰੋੜ ਰੁਪਏ ਫਿਰੌਤੀ ਅਗਲੀ ਖ਼ਬਰ ਜਸਮੀਤ ਸਿੰਘ ਵਾਲੀਆ ਨੇ ਤਰੁਣ ਚੁੱਗ ਦੇ ਰਾਜ ਸਭਾ ਮੈਂਬਰ ਚੁਣੇ ਜਾਣ 'ਤੇ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।