21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਾਬਕਾ ਸਿਵਲ ਸਰਜਨ ਕੋਲੋਂ ਗੈਂਗਸਟਰਾਂ ਨੇ ਮੰਗੀ 2 ਕਰੋੜ ਰੁਪਏ ਫਿਰੌਤੀ

ਅਜੀਤ ਡੈਸਕ 12-06-2026
ਤਰਨ ਤਾਰਨ, 11 ਜੂਨ (ਹਰਿੰਦਰ ਸਿੰਘ)-ਪਿਛਲੇ ਦਿਨੀਂ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਕੋਲੋਂ ਗੈਂਗਸਟਰਾਂ ਵਲੋਂ 2 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ | ਇਸ ਸੰਬੰਧੀ ਗੈਂਗਸਟਰਾਂ ਵਲੋਂ ਸਿਵਲ ਸਰਜਨ ਦੇ ਪੱਟੀ ਸਥਿਤ ਨਿੱਜੀ ਹਸਪਤਾਲ 'ਤੇ ਗੋਲੀਆਂ ਵੀ ਚਲਾਈਆਂ ਗਈਆਂ | ਇਸ ਸੰਬੰਧੀ ਡਾ. ਗੁਰਪ੍ਰੀਤ ਸਿੰਘ ਰਾਏ ਵਲੋਂ ਤਰਨ ਤਾਰਨ ਦੇ ਐਸ.ਐਸ.ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਜਿਥੇ ਸੁਰੱਖਿਆ ਦੀ ਮੰਗ ਕੀਤੀ ਹੈ, ਉਥੇ ਉਨ੍ਹਾਂ ਨੇ ਗੈਂਗਸਟਰਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਮਿਲੀ ਜਾਣਕਾਰੀ ਮੁਤਾਬਿਕ ਸਾਬਕਾ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ, ਜਿੰਨਾਂ ਦਾ ਰਾਏ ਨਾਮਕ ਹਸਪਤਾਲ, ਜੋ ਪੱਟੀ ਵਿਖੇ ਸਥਿਤ ਹੈ | ਬੀਤੇ ਦਿਨੀਂ ਅਫਰੀਦੀ ਤੂਤਾਂ ਵਾਲਾ ਗੈਂਗਸਟਰ ਵਲੋਂ ਉਕਤ ਡਾਕਟਰ ਦੇ ਕੋਲੋਂ 2 ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਇਹ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਗੈਂਗਸਟਰ ਵਲੋਂ ਡਾਕਟਰ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ | ਬੀਤੇ ਕੱਲ੍ਹ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਰਾਏ ਹਸਪਤਾਲ ਪੱਟੀ 'ਤੇ ਗੋਲੀਆਂ ਵੀ ਚਲਾਈਆਂ ਗਈਆਂ, ਜੋ ਕਿ ਹਸਪਤਾਲ ਦੀ ਕੰਧ 'ਤੇ ਲੱਗੀਆਂ | ਗੈਂਗਸਟਰ ਵਲੋਂ ਧਮਕੀ ਦੇਣ ਮੌਕੇ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ 2 ਕਰੋੜ ਦੀ ਫਿਰੌਤੀ ਨਾ ਦਿੱਤੀ ਗਈ ਤਾਂ ਉਨ੍ਹਾਂ ਨੂੰ ਡਾ. ਰਾਏ ਦੇ ਬੱਚਿਆਂ, ਜੋ ਕਿ ਵਿਦੇਸ਼ ਵਿਚ ਹਨ, ਉਨ੍ਹਾਂ ਬਾਰੇ ਵੀ ਜਾਣਕਾਰੀ ਹੈ ਅਤੇ ਇਸ ਦੇ ਨਤੀਜੇ ਭੁਗਤਣ ਦੀ ਵੀ ਚਿਤਾਵਨੀ ਦਿੱਤੀ ਗਈ | ਦੂਜੀ ਤਰਫ਼ ਡਾ. ਰਾਏ ਨੇ ਫ਼ੋਨ 'ਤੇ ਮਿਲੀ ਫਿਰੌਤੀ ਦੀ ਧਮਕੀ ਤੋਂ ਬਾਅਦ ਇਕ ਲਿਖਤੀ ਸ਼ਿਕਾਇਤ ਐੱਸ.ਐੱਸ.ਪੀ. ਤਰਨ ਤਾਰਨ ਤੇ ਡੀ.ਐੱਸ.ਪੀ. ਪੱਟੀ ਨੂੰ ਦਿੱਤੀ, ਜਿੱਥੇ ਉਨ੍ਹਾਂ ਨੇ ਕਾਰਵਾਈ ਕਰਨ ਅਤੇ ਸੁਰੱਖਿਆ ਦੇਣ ਮੰਗ ਕੀਤੀ ਹੈ | ਡਾ. ਰਾਏ ਨੂੰ ਫਿਰੌਤੀ ਮੰਗਣ ਦੇ ਮਾਮਲੇ ਤੋਂ ਬਾਅਦ ਜ਼ਿਲ੍ਹਾ ਤਰਨ ਤਾਰਨ ਦੇ ਡਾਕਟਰਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਸਰਕਾਰ ਵਲੋਂ ਅਪ੍ਰੈਂਟਿਸ ਮੁਲਾਜ਼ਮਾਂ 'ਤੇ ਲਾਠੀਚਾਰਜ ਕਰਨਾ ਬਹੁਤ ਮੰਦਭਾਗਾ- ਨਾਰਲੀ <br/> ਅਗਲੀ ਖ਼ਬਰ ਸਰਪੰਚ ਪ੍ਰਦੀਪ ਸਿੰਘ ਵਲੋਂ ਨਵ-ਨਿਯੁਕਤ ਐੱਸ. ਐੱਚ.ਓ. ਵੈਰੋਵਾਲ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।